10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡੀ . ਏ . ਵੀ . ਕਾਲਜ ਵਲੋਂ ‘ ਦੀਵਾਲੀ ਉਤਸਵ ’ ਮਨਾਇਆ

ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਅਜੀਤ ਡੈਸਕ 10-11-2026
ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ, ਅੰਮ੍ਰਿਤਸਰ ਦੇ ‘ਮਾਸ ਕਮਿਊਨੀਕੇਸ਼ਨ ਐਂਡ ਵੀਡੀਓ ਪ੍ਰੋਡਕਸ਼ਨ’ ਵਿਭਾਗ ਅਤੇ ‘ਬਾਇਓਟੈਕਨਾਲੋਜੀ’ ਵਿਭਾਗ ਨੇ ਸਾਂਝੇ ਤੌਰ ’ਤੇ ‘ਦੀਵਾਲੀ ਉਤਸਵ’ ਦਾ ਆਯੋਜਨ ਕੀਤਾ, ਜਿਸ ਨਾਲ ਕਾਲਜ ਕੈਂਪਸ ’ਚ ਤਿਉਹਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਛਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਰਸਮੀ ਤੌਰ ’ਤੇ ਦੀਵਾ ਜਗਾ ਕੇ ਕੀਤੀ ਅਤੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਪਣੇ ਸੰਬੋਧਨ ’ਚ ਡਾ. ਗੁਪਤਾ ਨੇ ਦੋਵਾਂ ਵਿਭਾਗਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ’ਚ ਏਕਤਾ, ਰਚਨਾਤਮਕਤਾ ਅਤੇ ਆਪਸੀ ਸਾਂਝ ਦੀ ਭਾਵਨਾ ਪੈਦਾ ਕਰਦੇ ਹਨ। ਸਮਾਗਮ ਦੀ ਸਮਾਪਤੀ ਰੰਗੋਲੀ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਅਤੇ ਸਾਰੇ ਹਾਜ਼ਰੀਨ ‘ਚ ਮਿਠਾਈਆਂ ਵੰਡਣ ਨਾਲ ਹੋਈ ।
ਪਿਛਲੀ ਖ਼ਬਰ ਖ਼ਾਲਸਾ ਦਲ 96 ਕਰੋੜੀ ਵਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਮਹੱਲਾ ਸਜਾਇਆ ਅਗਲੀ ਖ਼ਬਰ ਕਿਰਪਾਲ ਆਸ਼ਰਮ ਫਤਹਿਗੜ੍ਹ ਚੂੜੀਆਂ ਰੋਡ ਵਿਖੇ ਮਨਾਈ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।