ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਨੇ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਸਟਾਫ ਨੂੰ ਕੰਬਲ ਅਤੇ ਮਠਿਆਈਆਂ ਵੰਡੀਆਂ
ਅੰਮ੍ਰਿਤਸਰ, 7 ਨਵੰਬਰ (ਜੱਸ)-ਅੱਜ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਰਜਿਸਟਰ ਗੇਟ ਭਗਤਾਂ ਵਾਲਾ ਅੰਮ੍ਰਿਤਸਰ ਵਲੋਂ ਸ਼ਹੀਦ ਊਧਮ ਸਿੰਘ ਹਾਲ ਅਤੇ ਸ਼ਹੀਦ ਉਧਮ ਸਿੰਘ ਚੈਰੀਟੇਬਲ ਹਸਪਤਾਲ ਗੇਟ ਭਗਤਾਂ ਵਾਲਾ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਦਿਵਾਲੀ ਇਥੇ ਬੰਦੀ ਛੋੜ ਦਿਵਸ ਦੇ ਸੰਬੰਧ ਵਿਚ ਕੰਬਲ ਅਤੇ ਮਿਠਾਈਆਂ ਵੰਡੀਆਂ ਗਈਆਂ। ਸੰਸਥਾ ਦੇ ਪ੍ਰਧਾਨ ਸ: ਦੀਪ ਸਿੰਘ ਕੰਬੋਜ਼ ਨੇ ਸਾਰੇ ਕਰਮਚਾਰੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਕਰਮਚਾਰੀਆਂ ਨੂੰ ਪਬਲਿਕ ਦੀ ਸੇਵਾ ਕਰਨ ਅਤੇ ਪਵਨ ਵਿੱਚ ਜਿੰਮੇਵਾਰੀ ਨਾਲ ਕੰਮ ਕਰਨ ਦੀ ਨਸੀਹਤ ਕੀਤੀ।
ਅਜੀਤ ਡੈਸਕ
08-11-2026