30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਤਾਰਾਂ ਵਾਲੇ ਪੁੱਲ ’ਤੇ ਨਹਿਰ ’ਚ ਧਾਰਮਿਕ ਸਮੱਗਰੀ ਤੇ ਕੂੜਾ ਸੁੱਟਣ ’ਤੇ ਭੜਕੇ ਸੰਸਦ ਮੈਂਬਰ ਗੁਰਜੀਤ ਔਜਲਾ–ਦਿੱਤੀ ਤਾੜਨਾ

ਸੁਲਤਾਨਵਿੰਡ, 29 ਅਕਤੂਬਰ (ਗੁਰਨਾਮ ਸਿੰਘ ਬੁੱਟਰ)-‘ਤਾਰਾਂ ਵਾਲੇ ਪੁਲ ਤੋਂ ਲੰਘਦਿਆਂ ਨਹਿਰ ’ਚ ਸੁੱਟੀ ਧਾਰਮਿਕ ਸਮੱਗਰੀ, ਪਲਾਸਟਿਕ ਅਤੇ ਕੂੜਾ ਦੇਖ ਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਲੋਕਾਂ ਨੂੰ ਤਿੱਖੇ ਸਵਾਲ ਕੀਤੇ ਹਨ । ਔਜਲਾ ਨੇ ਆਖਿਆ ਕਿ ਧਰਮ ਅਤੇ ਆਸਥਾ ਦੇ ਨਾਂ ’ਤੇ ਜਲ ਸਰੋਤਾਂ ਨੂੰ ਗੰਦਾ ਕਰਨਾ ਨਾ ਸਿਰਫ਼ ਵਾਤਾਵਰਨ ਨਾਲ ਖਿਲਵਾੜ ਹੈ, ਸਗੋਂ ਬੇਜ਼ੁਬਾਨ ਜੀਵਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਹੈ।

ਅਜੀਤ ਡੈਸਕ 30-10-2026
ਸੁਲਤਾਨਵਿੰਡ, 29 ਅਕਤੂਬਰ (ਗੁਰਨਾਮ ਸਿੰਘ ਬੁੱਟਰ)-‘ਤਾਰਾਂ ਵਾਲੇ ਪੁਲ ਤੋਂ ਲੰਘਦਿਆਂ ਨਹਿਰ ’ਚ ਸੁੱਟੀ ਧਾਰਮਿਕ ਸਮੱਗਰੀ, ਪਲਾਸਟਿਕ ਅਤੇ ਕੂੜਾ ਦੇਖ ਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਲੋਕਾਂ ਨੂੰ ਤਿੱਖੇ ਸਵਾਲ ਕੀਤੇ ਹਨ । ਔਜਲਾ ਨੇ ਆਖਿਆ ਕਿ ਧਰਮ ਅਤੇ ਆਸਥਾ ਦੇ ਨਾਂ ’ਤੇ ਜਲ ਸਰੋਤਾਂ ਨੂੰ ਗੰਦਾ ਕਰਨਾ ਨਾ ਸਿਰਫ਼ ਵਾਤਾਵਰਨ ਨਾਲ ਖਿਲਵਾੜ ਹੈ, ਸਗੋਂ ਬੇਜ਼ੁਬਾਨ ਜੀਵਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਹੈ। ਉਨ੍ਹਾਂ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ, ‘‘ਕੀ ਅਸੀਂ ਮਾਨਸਿਕ ਤੌਰ ’ਤੇ ਇੰਨੇ ਅਸੰਵੇਦਨਸ਼ੀਲ ਹੋ ਗਏ ਹਾਂ ਕਿ ਜਿਨ੍ਹਾਂ ਧਾਰਮਿਕ ਚਿੰਨ੍ਹਾਂ ਦਾ ਘਰਾਂ ’ਚ ਸਤਿਕਾਰ ਕਰਦੇ ਹਾਂ, ਬਾਅਦ ’ਚ ਉਨ੍ਹਾਂ ਨੂੰ ਹੀ ਪਾਣੀ ’ਚ ਰੋੜ੍ਹ ਦਿੰਦੇ ਹਾਂ?’’ ਔਜਲਾ ਨੇ ਚੇਤਾਵਨੀ ਦਿੱਤੀ ਕਿ ਇਸੇ ਨਹਿਰ ਤੋਂ ਸ਼ਹਿਰ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ ਅਤੇ ਪਵਿੱਤਰ ਸਰੋਵਰਾਂ ਤੱਕ ਵੀ ਪਾਣੀ ਪਹੁੰਚਦਾ ਹੈ। ਸੰਸਦ ਮੈਂਬਰ ਨੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਜਲ ਸਰੋਤਾਂ ਨੂੰ ਸਾਫ਼ ਰੱਖਣਾ ਸਿਰਫ਼ ਪ੍ਰਸ਼ਾਸਨ ਦਾ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਪਾਣੀ ਹੀ ਜੀਵਨ ਹੈ, ਇਸ ਲਈ ਧਾਰਮਿਕ ਸਮੱਗਰੀ ਜਾਂ ਪਲਾਸਟਿਕ ਨਹਿਰਾਂ ’ਚ ਸੁੱਟਣ ਦੀ ਬਜਾਏ ਵਾਤਾਵਰਨ ਦੀ ਸੰਭਾਲ ’ਚ ਯੋਗਦਾਨ ਪਾਇਆ ਜਾਵੇ।
ਪਿਛਲੀ ਖ਼ਬਰ ਨਸ਼ਿਆਂ ਲਈ ਸੰਵੇਦਨਸ਼ੀਲ ਇਲਾਕੇ ਮਕਬੂਲਪੁਰਾ ’ਚ ਪੁਲਿਸ ਨੇ ਤੜਕਸਾਰ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ’ਐਜੂਕੇਸ਼ਨ ਵਰਲਡ ਇੰਡੀਆ ਸਕੂਲ ਰੈਂਕਿੰਗ’ ’ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।