25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰਾਜਾਸਾਂਸੀ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ

ਰਾਜਾਸਾਂਸੀ, 24 ਅਕਤੂਬਰ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਸ੍ਰਿਸਟੀ ਕਰਤਾ ਵਾਲਮੀਕ ਮੰਦਿਰ ਕਮੇਟੀ ਆਬਾਦੀ ਗਾਂਧੀ ਦੇ ਸੇਵਾਦਾਰਾਂ ’ਚ ਬਾਬਾ ਹੀਰਾ ਲਾਲ, ਫਿਰੋਜ ਪ੍ਰਧਾਨ ਰੌਕ ਰਾਜਾਸਾਂਸੀ, ਅਕਾ਼ਸ ਰਾਜਾਸਾਂਸੀ, ਅਰਸ਼ ਗਾਂਧੀ ਨਗਰ, ਬਾਬਾ ਸਾਂਈ, ਸਮੂਹ ਵਾਲਮੀਕ ਭਾਈਚਾਰੇ ਤੇ ਰਾਜਾਸਾਂਸੀ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਪ੍ਰਗਟ ਦਿਵਸ ਨੂੰ ਸਮਰਪਿਤ ਸੋਭਾ ਯਾਤਰਾ ਸਜਾਈ ਗਈ। ਇਹ ਯਾਤਰਾ ਉਕਤ ਗਾਂਧੀ ਨਗਰ ਮੰਦਿਰ ਤੋਂ ਆਰੰਭ ਹੋ ਕੇ ਰਾਜਾਸਾਂਸੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਹੁੰਦੀ ਹੋਈ ਦੇਰ ਸ਼ਾਮ ਸ੍ਰਿਸਟੀ ਕਰਤਾ ਮੰਦਿਰ ਮੰਦਿਰ ਵਿਖੇ ਸਮਾਪਤ ਹੋਈ।

ਅਜੀਤ ਡੈਸਕ 25-10-2026
ਰਾਜਾਸਾਂਸੀ, 24 ਅਕਤੂਬਰ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਰਾਜਾਸਾਂਸੀ ਵਿਖੇ ਸ੍ਰਿਸਟੀ ਕਰਤਾ ਵਾਲਮੀਕ ਮੰਦਿਰ ਕਮੇਟੀ ਆਬਾਦੀ ਗਾਂਧੀ ਦੇ ਸੇਵਾਦਾਰਾਂ ’ਚ ਬਾਬਾ ਹੀਰਾ ਲਾਲ, ਫਿਰੋਜ ਪ੍ਰਧਾਨ ਰੌਕ ਰਾਜਾਸਾਂਸੀ, ਅਕਾ਼ਸ ਰਾਜਾਸਾਂਸੀ, ਅਰਸ਼ ਗਾਂਧੀ ਨਗਰ, ਬਾਬਾ ਸਾਂਈ, ਸਮੂਹ ਵਾਲਮੀਕ ਭਾਈਚਾਰੇ ਤੇ ਰਾਜਾਸਾਂਸੀ ਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਪ੍ਰਗਟ ਦਿਵਸ ਨੂੰ ਸਮਰਪਿਤ ਸੋਭਾ ਯਾਤਰਾ ਸਜਾਈ ਗਈ। ਇਹ ਯਾਤਰਾ ਉਕਤ ਗਾਂਧੀ ਨਗਰ ਮੰਦਿਰ ਤੋਂ ਆਰੰਭ ਹੋ ਕੇ ਰਾਜਾਸਾਂਸੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਹੁੰਦੀ ਹੋਈ ਦੇਰ ਸ਼ਾਮ ਸ੍ਰਿਸਟੀ ਕਰਤਾ ਮੰਦਿਰ ਮੰਦਿਰ ਵਿਖੇ ਸਮਾਪਤ ਹੋਈ। ਇਸ ਦੌਰਾਨ ਰਾਜਾਸਾਂਸੀ ਦੇ ਵਾਰਡ ਨੰਬਰ 8 ਦੇ ਭਗਵਾਨ ਵਾਲਮੀਕ ਮੰਦਰ ਵਿਖੇ ਪੜਾਅ ਦੌਰਾਨ ਸਮੂਹ ਵਾਰਡ ਵਾਸੀ ਸੇਵਾਦਾਰਾਂ ’ਚ ਪ੍ਰਧਾਨ ਮਲਕੀਤ ਸਿੰਘ, ਪ੍ਰਧਾਨ ਬਲਵੰਤ ਸਿੰਘ, ਬਲਵਿੰਦਰ ਸਿੰਘ ਬੱਬਾ, ਬਲਜਿੰਦਰ ਸਿੰਘ, ਸੁਰਜੀਤ ਸਿੰਘ ਬੱਬੂ, ਜਸਬੀਰ ਸਿੰਘ ਗਿੱਲ, ਜਸਵਿੰਦਰ ਸਿੰਘ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਝੰਡੇ ਦੀ ਰਸਮ ਤੇ ਰਮਾਇਣ ਪਾਠ ਦੇ ਭੋਗ ਪਾਏ ਗਏ। ਇਸ ਸੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਪੁੱਜੇ ਮੁਖਵਿੰਦਰ ਸਿੰਘ ਮਾਹਲ ਇੰਚਾਰਜ ਭਾਜਪਾ ਹਲਕਾ ਰਾਜਾਸਾਂਸੀ, ਬਾਬਾ ਦਲਬੀਰ ਸਾਂਈ, ਬਾਬਾ ਪੰਕਜ ਨਾਥ, ਬਾਬਾ ਦੀਨਾ ਨਾਥ ਝੰਜੋਟੀ ਦਾ ਬਾਬਾ ਹੀਰਾ ਲਾਲ, ਫਿਰੋਜ ਪ੍ਰਧਾਨ ਤੇ ਉਕਤ ਸਮੂਹ ਕਮੇਟੀ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਸੁਲਤਾਨਵਿੰਡ ਸਪੋਰਟਸ ਕਲੱਬ ਦੇ ਖਿਡਾਰੀਆਂ ਦਾ ਕਮਾਲ: ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਗੱਡਿਆ ਝੰਡਾ ਸਟੇਟ ਪੱਧਰ ’ਤੇ ਅੰਮ... ਅਗਲੀ ਖ਼ਬਰ ਅੰਮ੍ਰਿਤਸਰ ’ਚ ਵਪਾਰੀਆਂ ਤੇ ਸਨਅਤਕਾਰਾਂ ਨਾਲ ਮਰਵਾਹਾ ਦੀ ਅਗਵਾਈ ’ਚ ਹੋਈਆਂ ਬੈਠਕਾਂ ਨੈਸ਼ਨਲ ਟਰੇਡਰਜ਼ ਵੈੱਲਫੇਅਰ ਬੋਰਡ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।