ਹਵਾਈ ਅੱਡਾ ਰੋਡ ’ਤੇ ਸਿਹਤ ਵਿਭਾਗ ਦੀ ਛਾਪੇਮਾਰੀ : 6 ਨਮੂਨੇ ਭਰੇ 20 ਕਿਲੋ ਬਹੀ ਮਠਿਆਈ 10 ਕਿਲੋ ਚੰਮ-ਚੰਮ ਤੇ 5 ਕਿਲੋ ਗੁਲਾਬੀ ਨਾਰੀਅਲ ਬਰਫੀ ਕੂੜੇ ’ਚ ਸੁੱਟ ਕੇ ਕੀਤੀ ਨਸ਼ਟ
ਅੰਮ੍ਰਿਤਸਰ, 21 ਅਕਤੂਬਰ (ਰੇਸ਼ਮ ਸਿੰਘ)- ਸਿਹਤ ਵਿਭਾਗ ਵਲੋਂ ਤਿਉਹਾਰ ਦੇ ਮੌਸਮ ’ਚ ਕੀਤੀ ਜਾ ਰਹੀ ਚੈਕਿੰਗ ਅਭਿਆਨ ਖਿਲਾਫ਼ ਅੱਜ ਇਥੇ ਹਵਾਈ ਅੱਡਾ ਤੇ ਅਜਨਾਲਾ ਰੋਡ ਵਿਖੇ ਮਠਿਆਈਆਂ ਦੀਆਂ ਦੁਕਾਨਾਂ ’ਤੇ ਦਸਤਕ ਦਿੱਤੀ ਤੇ ਵੱਖ ਵੱਖ ਮਠਿਆਈਆਂ ਦੇ 6 ਨਮੂਨੇ ਭਰੇ ਗਏ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ਸਮੇਤ ਟੀਮ ਮੈਂਬਰਾਂ ਵਲੋਂ ਅੱਜ ਏਅਰਪੋਰਟ ਰੋਡ ਅਤੇ ਅਜਨਾਲਾ ਰੋਡ ਵਿਖੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮਠਿਆਈਆਂ ਦੀ ਦੁਕਾਨਾਂ ’ਤੇ ਪਈਆਂ ਮਠਿਆਈਆਂ ਦੀ ਜਾਂਚ ਕਰਨ ਮੌਕੇ । ਤਸਵੀਰ: ਨਿਰਮਲ ਸਟੂਡੀਓ
22-10-2026