19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਗਰ ਨਿਗਮ ਦੇ ਮੁਲਾਜ਼ਮ 21 ਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ ’ਤੇ ਜਾਣਗੇ

ਅੰਮ੍ਰਿਤਸਰ, 18 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਦੇ ਸਾਂਝੇ ਫਰੰਟ ਦੀਆਂ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ’ਚ 21 ਤੇ 22 ਅਕਤੂਬਰ ਨੂੰ ਸਮੂਹ ਦਫ਼ਤਰਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਜਾ ਰਹੇ ਹਨ। ਜਿਸ ਦੀ ਹਮਾਇਤ ਵਿਚ ਨਗਰ ਨਿਗਮ ਦੇ ਮੁਲਾਜ਼ਮ ਵੀ ਇਨ੍ਹਾਂ ਦਿਨਾਂ ’ਚ ਛੁੱਟੀ ’ਤੇ ਜਾਣਗੇ।

ਅਜੀਤ ਡੈਸਕ 19-10-2026
ਅੰਮ੍ਰਿਤਸਰ, 18 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਦੇ ਸਾਂਝੇ ਫਰੰਟ ਦੀਆਂ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ’ਚ 21 ਤੇ 22 ਅਕਤੂਬਰ ਨੂੰ ਸਮੂਹ ਦਫ਼ਤਰਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਜਾ ਰਹੇ ਹਨ। ਜਿਸ ਦੀ ਹਮਾਇਤ ਵਿਚ ਨਗਰ ਨਿਗਮ ਦੇ ਮੁਲਾਜ਼ਮ ਵੀ ਇਨ੍ਹਾਂ ਦਿਨਾਂ ’ਚ ਛੁੱਟੀ ’ਤੇ ਜਾਣਗੇ। ਇਸ ਸਬੰਧ ਵਿਚ ਉਨ੍ਹਾਂ ਨੇ ਨਿਗਮ ਕਮਿਸ਼ਨਰ ਲਈ ਲਿਖਿਆ ਪੱਤਰ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ ਨੂੰ ਸੌਪਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਂਝੇ ਫਰੰਟ ਦੀ ਹਮਾਇਤ ’ਚ ਨਗਰ ਨਿਗਮ ਦੇ ਸਮੂਹ ਮੁਲਾਜ਼ਮ ਵਲੋਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਤੌਰ ’ਤੇ ਛੁੱਟੀ ਜਾਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਨਗਰ ਨਿਗਮ ਦੇ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਕੇ.ਪੀ, ਨਗਰ ਨਿਗਮ ਟੈਕਨੀਕਲ ਯੂਨੀਅਨ ਵਲੋਂ ਚਰਨਜੀਤ ਸਿੰਘ , ਅੰਮ੍ਰਿਤਸਰ ਵਰਕਰਜ਼ ਯੂਨੀਅਨ ਸੀਟੂ ਵਲੋਂ ਭਗਵੰਤ ਸਿੰਘ, ਕਰਮਚਾਰੀ ਤਾਲਮੇਲ ਦਲ ਵਲੋਂ ਗੁਰਦੇਵ ਸਿੰਘ, ਮੁਲਾਜ਼ਮ ਤਾਲਮੇਲ ਦਲ ਵਲੋੀ ਨਿਰਮਲਜੀਤ ਸਿੰਘ ਕੰਬੋਜ, ਸੇਵਾਦਾਰ ਇੰਪਲਾਇਜ਼ ਯੂਨੀਅਨ ਵਲੋਂ ਰਾਜੇਸ਼ ਕੁਮਾਰ, ਨਗਰ ਨਿਗਮ ਵਰਕਰਜ ਯੂਨੀਅਨ ਵਲੋਂ ਭਗਵੰਤ ਸਿੰਘ, ਸਟਰੀਟ ਲਾਈਟ ਕਰਮਚਾਰੀ ਯੂਨੀਅਨ ਸੀਟੂ ਵਲੋਂ ਤਰਸੇਮ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਕਸਬਾ ਚੋਗਾਵਾਂ ’ਚ ਗੱਠਾਂ ਵਾਲੀ ਟਰਾਲੀ ਨੂੰ ਅੱਗ ਲੱਗਣ ਕਾਰਨ ਮਚੀ ਅਫ਼ਰਾ-ਤਫ਼ਰੀ ਅਗਲੀ ਖ਼ਬਰ ਕਟੜਾ ਦੁੱਲੋ ਤੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।