13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਇੰਟੈਕ ਵਲੋਂ ਕੈਮਰੇ ਦੀ ਅੱਖ ਨਾਲ ਪੰਜਾਬ ਦੀ ਰੂਹ ਸਾਂਭਣ ਵਾਲੇ ਹਰਭਜਨ ਸਿੰਘ ਬਾਜਵਾ ਦਾ ‘ਸਿਮਰਤੀ ਗ੍ਰੰਥ’ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ਭੇਟ

ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-‘ਬਾਬਾ ਬਾਜਵਾ’ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਫੋਟੋਗ੍ਰਾਫ਼ਰ ਨੂੰ ਸਮਰਪਿਤ ‘ਹਰਭਜਨ ਸਿੰਘ ਬਾਜਵਾ-ਸਿਮਰਤੀ ਗ੍ਰੰਥ’ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਬਾਨੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਵਲੋਂ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ਉਚੇਚੇ ਤੌਰ ’ਤੇ ਭੇਟ ਕੀਤਾ ਗਿਆ। ਇਸ ’ਤੇ ਉਪ ਕੁਲਪਤੀ ਨੇ ਇਸ ਕਿਤਾਬ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਲੋਕ ਤਸਵੀਰਾਂ ਖਿੱਚਦੇ ਹਨ ਤੇ ਕੁਝ ਲੋਕ ਤਸਵੀਰਾਂ ਰਾਹੀਂ ਇਕ ਪੂਰਾ ਯੁੱਗ ਸਾਂਭ ਜਾਂਦੇ ਹਨ ।

ਗਗਨਦੀਪ ਸਿੰਘ ਵਿਰਕ ਅਤੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ‘ਹਰਭਜਨ ਸਿੰਘ ਬਾਜਵਾ ૶ ਸਿਮਰਤੀ ਗ੍ਰੰਥ’ ਭੇਟ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-‘ਬਾਬਾ ਬਾਜਵਾ’ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਫੋਟੋਗ੍ਰਾਫ਼ਰ ਨੂੰ ਸਮਰਪਿਤ ‘ਹਰਭਜਨ ਸਿੰਘ ਬਾਜਵਾ-ਸਿਮਰਤੀ ਗ੍ਰੰਥ’ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਅਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੇ ਬਾਨੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਵਲੋਂ ਉਪ ਕੁਲਪਤੀ ਡਾ: ਕਰਮਜੀਤ ਸਿੰਘ ਨੂੰ ਉਚੇਚੇ ਤੌਰ ’ਤੇ ਭੇਟ ਕੀਤਾ ਗਿਆ। ਇਸ ’ਤੇ ਉਪ ਕੁਲਪਤੀ ਨੇ ਇਸ ਕਿਤਾਬ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੁਝ ਲੋਕ ਤਸਵੀਰਾਂ ਖਿੱਚਦੇ ਹਨ ਤੇ ਕੁਝ ਲੋਕ ਤਸਵੀਰਾਂ ਰਾਹੀਂ ਇਕ ਪੂਰਾ ਯੁੱਗ ਸਾਂਭ ਜਾਂਦੇ ਹਨ । ਦੱਸਿਆ ਜਾ ਰਿਹਾ ਹੈ ਕਿ 164 ਪੰਨਿਆਂ ਦੇ ਇਸ ਸਿਮਰਤੀ ਗ੍ਰੰਥ ਦੀ ਸੰਪਾਦਨਾ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਅਤੇ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਗਗਨਦੀਪ ਸਿੰਘ ਵਿਰਕ ਅਤੇ ਪੰਜਾਬੀ ਅਤੇ ਡੋਗਰੀ ਵਿਭਾਗ ਮੁਖੀ ਪ੍ਰੋ: ਨਰੇਸ਼ ਕੁਮਾਰ ਨੇ ਕੀਤੀ ਹੈ। ਇਸ ਕਿਤਾਬ ’ਚ ਤਿੰਨ ਦਰਜਨ ਤੋਂ ਵੱਧ ਲੇਖਕਾਂ ਦੇ ਲੇਖ ਸ਼ਾਮਿਲ ਹਨ। ਇਸ ਤੋਂ ਇਲਾਵਾ 200 ਤੋਂ ਵੱਧ ਰੰਗਦਾਰ ਤਸਵੀਰਾਂ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਅੰਮ੍ਰਿਤਾ ਪ੍ਰੀਤਮ, ਸੋਭਾ ਸਿੰਘ, ਬਲਰਾਜ ਸਾਹਨੀ, ਕਰਤਾਰ ਸਿੰਘ ਦੁੱਗਲ ਅਤੇ ਪਾਕਿਸਤਾਨੀ ਲੇਖਕ ਬਾਬਾ ਨਜ਼ਮੀ ਵਲੋਂ ਬਾਬਾ ਬਾਜਵਾ ਨੂੰ ਲਿਖੇ ਦੁਰਲੱਭ ਪੱਤਰਾਂ ਦੀਆਂ ਫ਼ੋਟੋ ਕਾਪੀਆਂ ਵੀ ਇਸ ’ਚ ਸ਼ਾਮਿਲ ਕੀਤੀਆਂ ਗਈਆਂ ਹਨ।
ਪਿਛਲੀ ਖ਼ਬਰ ਦਲ ਖ਼ਾਲਸਾ ਵਲੋਂ ਵਿਸ਼ਵ ਸ਼ਾਂਤੀ ਨੋਬੇਲ ਪੁਰਸਕਾਰ ਜੇਤੂ ਨਵੀ ਪਿੱਲੇ ਨੂੰ ਦੁਨੀਆ ਭਰ ਦੇ ਸੰਘਰਸ਼ ਕਰ ਰਹੇ ਲੋਕਾਂ ਅਤੇ ਕੌਮਾਂ ਦ... ਅਗਲੀ ਖ਼ਬਰ ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ-2 ਤਰਨ ਤਾਰਨ ਰੋਡ ਦੀ ਟੀਮ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਅੰਤਰ ਸਕੂਲ ਸ਼ਬਦ ਕੀਰਤਨ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।