12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅੱਖਰ ਸਾਹਿਤ ਅਕਾਦਮੀ ਤੇ ਡਾ. ਕੁਲਵੰਤ ਟਰੱਸਟ ਦਾ ਸਾਲਾਨਾ ਸਮਾਰੋਹ ਕਰਵਾਇਆ ਅਮਰਜੀਤ ਕੌਂਕੇ ਤੇ ਜਸਵੀਰ ਸਿੰਘ ਰਾਣਾ ਨੂੰ ਯਾਦਗਾਰੀ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ

ਅੰਮ੍ਰਿਤਸਰ, 11 ਅਕਤੂਬਰ (ਹਰਮਿੰਦਰ ਸਿੰਘ)-ਅੱਖਰ ਸਾਹਿਤ ਅਕਾਦਮੀ ਅਤੇ ਡਾ. ਕੁਲਵੰਤ ਯਾਦਗਾਰੀ ਟਰੱਸਟ ਵਲੋਂ ਸਾਲਾਨਾ ਸਾਹਿਤਕ ਸਮਾਰੋਹ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ।

ਕਹਾਣੀਕਾਰ ਜਸਵੀਰ ਸਿੰਘ ਰਾਣਾ ਨੂੰ ‘ਡਾ. ਕੁਲਵੰਤ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕਰਦੇ ਹੋਏ ਡਾ. ਮਨਮੋਹਨ, ਡਾ. ਸਤਨਾਮ ਸਿੰਘ ਨਿੱਜਰ, ਡਾ. ਰਵਿੰਦਰ, ਕੰਵਰ ਇਕਬਾਲ ਸਿੰਘ, ਡਾ: ਕਰਨੈਲ ਸ਼ੇਰਗਿੱਲ, ਡਾ: ਵਿਕਰਮਜੀਤ ਸਿੰਘ, ਕੇਵਲ ਧਾਲੀਵਾਲ, ਰਮੇਸ਼ ਯਾਦਵ ਆਦਿ ਅਤੇ ਹਾਜ਼ਰੀਨ । ਤਸਵੀਰਾਂ: ਨਿਰਮਲ ਸਟੂਡੀਓ 12-10-2026
ਅੰਮ੍ਰਿਤਸਰ, 11 ਅਕਤੂਬਰ (ਹਰਮਿੰਦਰ ਸਿੰਘ)-ਅੱਖਰ ਸਾਹਿਤ ਅਕਾਦਮੀ ਅਤੇ ਡਾ. ਕੁਲਵੰਤ ਯਾਦਗਾਰੀ ਟਰੱਸਟ ਵਲੋਂ ਸਾਲਾਨਾ ਸਾਹਿਤਕ ਸਮਾਰੋਹ ਵਿਰਸਾ ਵਿਹਾਰ ਵਿਖੇ ਕਰਵਾਇਆ ਗਿਆ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਮਨਮੋਹਨ ਨੇ ਸ਼ਿਰਕਤ ਕੀਤੀ। ਇਸ ਦੀ ਪ੍ਰਧਾਨਗੀ ਕੇਵਲ ਧਾਲੀਵਾਲ, ਡਾ. ਸਤਨਾਮ ਸਿੰਘ ਨਿੱਜਰ, ਡਾ. ਰਵਿੰਦਰ, ਕੰਵਰ ਇਕਬਾਲ ਸਿੰਘ, ਅੱਖਰ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਕਰਨੈਲ ਸ਼ੇਰਗਿੱਲ, ਸਰਪ੍ਰਸਤ ਡਾ. ਵਿਕਰਮਜੀਤ ਸਿੰਘ ਅਤੇ ਰਮੇਸ਼ ਯਾਦਵ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਡਾ. ਕਰਨੈਲ ਸ਼ੇਰਗਿੱਲ ਨੇ ਆਏ ਹੋਏ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਕਰਨੈਲ ਸ਼ੇਰਗਿੱਲ ਦੇ ਗ਼ਜ਼ਲ-ਗੀਤ ਸੰਗ੍ਰਹਿ ‘ਬਦਲਦੇ ਪਰਛਾਵੇਂ’ ਨੂੰ ਲੋਕ ਅਰਪਣ ਕੀਤਾ ਗਿਆ, ਪੁਸਤਕ ਵਿਚੋਂ ਕੁਝ ਰਚਨਾਵਾਂ ਰਮਨ ਰਾਹੀ ਨੇ ਗਾਇਨ ਕਰਕੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਧਰਵਿੰਦਰ ਸਿੰਘ ਔਲਖ ਨੇ ਮੰਚ ਸੰਚਾਲਨ ਕਰਦਿਆਂ ਸਮੁੱਚੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਲੜੀਬੱਧ ਕੀਤਾ, ਸਮਾਰੋਹ ਦੌਰਾਨ ਪ੍ਰਸਿੱਧ ਸ਼ਾਇਰ ਡਾ. ਅਮਰਜੀਤ ਕੌਂਕੇ ਨੂੰ ‘ਪਰਮਿੰਦਰਜੀਤ ਕਾਵਿ ਯਾਦਗਾਰੀ ਪੁਰਸਕਾਰ’ ਅਤੇ ਨਾਮਵਰ ਕਹਾਣੀਕਾਰ ਜਸਵੀਰ ਸਿੰਘ ਰਾਣਾ ਨੂੰ ‘ਡਾ. ਕੁਲਵੰਤ ਯਾਦਗਾਰੀ ਪੁਰਸਕਾਰ’ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਨਮਾਨ ਵਿਚ ਮੋਮੈਂਟੋ, ਸ਼ਾਲ ਅਤੇ 21000-21000 ਰੁਪਏ ਦੀ ਰਾਸ਼ੀ ਸ਼ਾਮਿਲ ਸੀ। ਇਸ ਮੌਕੇ ਸਾਹਿਤਕ ਵਿਚਾਰ-ਚਰਚਾ, ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਨੇ ਸਮਾਗਮ ਨੂੰ ਸਾਹਿਤਕ ਰੰਗਤ ਪ੍ਰਦਾਨ ਕੀਤੀ। ਸਨਮਾਨ ਸਮਾਰੋਹ ਦੌਰਾਨ ਜਸਵੀਰ ਸਿੰਘ ਰਾਣਾ ਬਾਰੇ ਅਵਤਾਰਜੀਤ ਨੇ ਸਨਮਾਨ ਪੱਤਰ ਪੜ੍ਹਿਆ, ਜਦੋਂਕਿ ਅਮਰਜੀਤ ਕੌਂਕੇ ਬਾਰੇ ਸਨਮਾਨ ਪੱਤਰ ਡਾ. ਵਿਕਰਮਜੀਤ ਸਿੰਘ ਨੇ ਪੜ੍ਹਿਆ। ਦੋਵਾਂ ਸਾਹਿਤਕਾਰਾਂ ਨੂੰ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਦੇ ਸਨਮਾਨ ਵਜੋਂ ਯਾਦਗਾਰੀ ਪੁਰਸਕਾਰ ਭੇਟ ਕੀਤੇ ਗਏ। ਇਸ ਤੋਂ ਇਲਾਵਾ ਡਾ. ਕੁਲਵੰਤ ਦੇ ਕਹਾਣੀ ਸੰਗ੍ਰਹਿ ‘ਕਾਲੀ ਰਾਤ ਦੇ ਵਿਚ ਖਤਮ ਹੁੰਦੇ ਪਰਛਾਵੇਂ’ ਬਾਰੇ ਜਸਵੀਰ ਸਿੰਘ ਰਾਣਾ ਅਤੇ ਡਾ. ਯਸੀਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕ ਦੇ ਸਾਹਿਤਕ ਪੱਖਾਂ ’ਤੇ ਚਰਚਾ ਕੀਤੀ। ਕਵੀ ਦਰਬਾਰ ਦੌਰਾਨ ਗੁਰਦੀਪ ਗਿੱਲ, ਡਾ. ਨਿਰੰਜਨ, ਜਸਵਿੰਦਰ ਕੌਰ ਜੱਸੀ, ਰੀਵਾ ਦਰਿਆ, ਹਰਮੀਤ ਆਰਟਿਸਟ, ਨਵਜੋਤ ਕੌਰ ਭੁੱਲਰ, ਅਮਰੀਕ ਡੋਗਰਾ, ਪ੍ਰੋ. ਮਲਕੀਤ ਜੌੜਾ, ਐੱਸ. ਪਰਸ਼ੋਤਮ, ਕਮਲ ਗਿੱਲ, ਰੋਜ਼ੀ ਸਿੰਘ, ਕਮਲਜੀਤ ਭੁੱਲਰ, ਬਖਤਾਵਰ ਧਾਲੀਵਾਲ, ਰਸ਼ਪਾਲ ਰਸੀਲਾ, ਲਾਢੀ ਹੁੰਦਲ, ਮਲਕੀਤ ਮੀਤ ਅਤੇ ਆਸ਼ੂ ਕੁਮਾਰ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਡਾ. ਵਿਕਰਮਜੀਤ ਸਿੰਘ ਵਲੋਂ ਸਾਰੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਸਮਾਰੋਹ ਵਿਚ ਕਰਨਲ ਕੰਵਲਜੀਤ ਸੰਧਾ, ਬਲਵਿੰਦਰ ਸੰਧਾ, ਪੂਰਨ ਪਿਆਸਾ, ਪੰਕਜ ਸਿੰਘ, ਰਵਜੋਤ ਸਿੰਘ, ਪ੍ਰਤਾਪ ਸਿੰਘ ਯੂ.ਐੱਸ.ਏ., ਕੁਲਵੰਤ ਰਾਏ, ਪਵਨ ਜੈਸਵਾਲ, ਰਾਜ ਕੁਮਾਰ ਰਾਜ, ਡਾ: ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਕੰਤ ਅਤੇ ਨਿਸ਼ਾਨ ਸਿੰਘ ਛੀਨਾ ਸਮੇਤ ਵੱਡੀ ਗਿਣਤੀ ਵਿੱਚ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। 11 ਏਐਸਆਰ55, 56
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਇਕ-ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਦੀਪ ਸਿੰਘ, ਨੰਗਲੀ ਵਿਖੇ ਸਜਿਆ ਵਿਸ਼ੇਸ਼ ਗੁਰਮਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।