ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਪ੍ਰਕਾਸ਼ ਪੁਰਬ ਸੰਬੰਧੀ ਵਿਦਿਆਰਥੀਆਂ ਦੇ ਕਰਵਾਏ ਜਾਣਗੇ ਸ਼ਬਦ ਕੀਰਤਨ, ਗਿਆਨ ਪਰਖ, ਕਾਵਿ ਉਚਾਰਨ ਤੇ ਸਮੂਹ ਗਾਣ ਧਾਰਮਿਕ ਮੁਕਾਬਲੇ– ਡਾ. ਬਸਰਾ
ਅੰਮਿਤਸਰ, 10 ਅਕਤੁਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਵੱਖ ਵੱਖ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਇਕੱਤਰਤਾ ਭਾਈ ਨੰਦ ਲਾਲ ਹਾਲ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਪ੍ਰਧਾਨ ਡਾ. ਆਤਮਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਈ।
ਅੰਮਿਤਸਰ, 10 ਅਕਤੁਬਰ (ਜਸਵੰਤ ਸਿੰਘ ਜੱਸ) - ਸ੍ਰੀ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਵੱਖ ਵੱਖ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਵਿਸ਼ੇਸ਼ ਇਕੱਤਰਤਾ ਭਾਈ ਨੰਦ ਲਾਲ ਹਾਲ ਸੈਂਟਰਲ ਖ਼ਾਲਸਾ ਯਤੀਮਖਾਨਾ ਵਿਖੇ ਪ੍ਰਧਾਨ ਡਾ. ਆਤਮਜੀਤ ਸਿੰਘ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿਚ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕਰਵਾਏ ਜਾ ਰਹੇ ਵੱਖ ਵੱਖ ਧਾਰਮਿਕ ਮੁਕਾਬਲਿਆਂ ਦੀਆਂ ਤਿਆਰੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਕਾਂ ਕਨਵੀਨਰਾਂ ਨੂੰ ਬੱਚਿਆਂ ਨੂੰ ਵੰਡਣ ਲਈ ਸਰਟੀਫਿਕੇਟ/ਮੈਡਲ/ਸ਼ੀਲਡਾਂ ਦੀ ਵੰਡ ਕੀਤੀ ਗਈ। ਡਾ: ਬਸਰਾ ਨੇ ਦੱਸਿਆ ਕਿ ਸੰਸਥਾ ਵਲੋਂ ਬੱਚਿਆਂ ਦਾ ਭਾਸ਼ਣ ਮੁਕਾਬਲਾ 14 ਅਕਤੂਬਰ ਨੂੰ ਭਾਈ ਨੰਦ ਲਾਲ ਹਾਲ ਸੈਂਟਰਲ ਖ਼ਾਲਸਾ ਯਤੀਮਖਾਨਾ ਪੁਤਲੀਘਰ ਵਿਖੇ, ਕਾਵਿ ਉਚਾਰਨ ਮੁਕਾਬਲਾ 16 ਅਕਤੂਬਰ ਨੂੰ ਖ਼ਾਲਸਾ ਕਾਲਜ ਗਰਲਜ਼ ਸੀ.ਸੈ. ਸਕੂਲ ਵਿਖੇ, ਗਿਆਨ ਪਰਖ ਮੁਕਾਬਲਾ 19 ਅਕਤੂਬਰ ਨੂੰ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵਨਿਊ, ਸਮੂਹ ਗਾਇਨ ਮੁਕਾਬਲਾ 21 ਨੂੰ ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਬੀ ਬਲਾਕ, ਰਣਜੀਤ ਐਵਨਿਊ, ਸ਼ਬਦ ਕੀਰਤਨ ਮੁਕਾਬਲਾ 23 ਨੂੰ ਗੁ. ਸੈਂਟਰਲ ਖਾਲਸਾ ਯਤੀਮਖਾਨਾ, ਪੁਤਲੀਘਰ ਵਿਖੇ ਕਰਵਾਏ ਜਾਣਗੇ। ਇਸ ਇਕੱਤਰਤਾ ਵਿਚ ਪ੍ਰਿੰ. ਜੇ. ਐਸ. ਨਾਗਪਾਲ, ਨਰਿੰਦਰਜੀਤ ਸਿੰਘ, ਡਾ: ਬਲਬੀਰ ਸਿੰਘ ਸੈਣੀ, ਗੁਰਬਖ਼ਸ਼ ਸਿੰਘ ਬੱਗਾ, ਠੇਕੇਦਾਰ ਅਰਵਿੰਦਰ ਸਿੰਘ, ਪ੍ਰਿੰ. ਦਰਸ਼ਨ ਸਿੰਘ ਸੰਧੂ, ਜਗਦੀਸ਼ ਸਿੰਘ, ਤਜਿੰਦਰ ਸਿੰਘ, ਸੁਰਿੰਦਰ ਿ ਸੰਘ ਸੋਹਲ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਢਿਲੋਂ, ਹਰਜਿੰਦਰ ਸਿੰਘ ਕਲਸੀ, , ਜੋਗਿੰਦਰ ਸਿੰਘ ਭਾਰਤੀ, ਕੁਲਵੰਤ ਸਿੰਘ ਗੁਗਨਾਨੀ, ਸੰਤੋਖ ਸਿੰਘ, ਜਸਪ੍ਰੀਤ ਕੌਰ, ਬਿਕਰਮਜੀਤ ਸਿੰਘ ਸ਼ਾਹ ਆਦਿ ਹਾਜ਼ਰ ਸਨ।