07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੰਤ ਰਜਿੰਦਰ ਸਿੰਘ ਮਹਾਰਾਜ ਦਾ ਦੋ ਦਿਨਾ ਦੌਰਾ ਅੱਜ

ਅੰਮ੍ਰਿਤਸਰ, 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਸੰਤ ਰਜਿੰਦਰ ਸਿੰਘ ਮਹਾਰਾਜ ਅੱਜ ਆਪਣੇ ਦੋ ਦਿਨਾਂ ਦੌਰੇ ’ਤੇ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਦੁਸਹਿਰਾ ਗਰਾਊਂਡ, ਡੀ-ਬਲਾਕ, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਸਜਾਏ ਵਿਸ਼ਾਲ ਪੰਡਾਲ ’ਚ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਆਪਣੇ ਅਧਿਆਤਮਿਕ ਪ੍ਰਵਚਣਾਂ ਰਾਹੀਂ ਨਿਹਾਲ ਕਰਨਗੇ।

ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਪ੍ਰਮੁੱਖ ਸੰਤ ਰਜਿੰਦਰ ਸਿੰਘ ਮਹਾਰਾਜ ਅੱਜ ਆਪਣੇ ਦੋ ਦਿਨਾਂ ਦੌਰੇ ’ਤੇ ਅੰਮ੍ਰਿਤਸਰ ਪਹੁੰਚ ਰਹੇ ਹਨ। ਉਹ ਦੁਸਹਿਰਾ ਗਰਾਊਂਡ, ਡੀ-ਬਲਾਕ, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਸਜਾਏ ਵਿਸ਼ਾਲ ਪੰਡਾਲ ’ਚ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਆਪਣੇ ਅਧਿਆਤਮਿਕ ਪ੍ਰਵਚਣਾਂ ਰਾਹੀਂ ਨਿਹਾਲ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਪਾਲ ਆਸ਼ਰਮ ਅੰਮ੍ਰਿਤਸਰ ਦੇ ਪ੍ਰਬੰਧਕਾਂ ਸੁਨੀਲ ਮਹਿਰਾ ਅਤੇ ਦੀਪਕ ਸੇਠ ਨੇ ਦੱਸਿਆ ਕਿ 7-8 ਅਕਤੂਬਰ ਨੂੰ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਪਰਮ ਸੰਤ ਰਜਿੰਦਰ ਸਿੰਘ ਮਹਾਰਾਜ ਦੇ ਅੰਮ੍ਰਿਤਸਰ ਆਗਮਨ ਦੇ ਸੰਬੰਧ ਵਿਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਦੂਰੋਂ ਨੇੜਿਓਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਣ ਅਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਤਹਿ ਕੀਤੇ ਗਏ ਨਿਯਮਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ।
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਵਿਖੇ ‘ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ’ ਸਮਾਰੋਹ ਅਗਲੀ ਖ਼ਬਰ ਆਲ ਇੰਡੀਆ ਰੇਡੀਓ ’ ਤੇ ਗੂੰਜੇਗੀ ਡੀ . ਏ . ਵੀ . ਕਾਲਜ ਦੀ ਆਵਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।