07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

291 ਵਾਂ ਮਾਸਿਕ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ

ਅੰਮ੍ਰਿਤਸਰ, 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਮਿਸ਼ਨ ਅੰਮ੍ਰਿਤਸਰ ਕੇਂਦਰ ਦੀ ਸਰਪ੍ਰਸਤੀ ਹੇਠ 291ਵਾਂ ਮਾਸਿਕ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ ਭਵਨ ਐੱਸ. ਐੱਲ.

ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਮਿਸ਼ਨ ਅੰਮ੍ਰਿਤਸਰ ਕੇਂਦਰ ਦੀ ਸਰਪ੍ਰਸਤੀ ਹੇਠ 291ਵਾਂ ਮਾਸਿਕ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ ਭਵਨ ਐੱਸ. ਐੱਲ. ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਚਿਨਮਯ ਮਿਸ਼ਨ ਦੀ 75 ਸਾਲਾਂ ਦੀ ਬ੍ਰਹਮ ਯਾਤਰਾ ਨੂੰ ਯਾਦ ਕਰਨ ਲਈ ਚਿਨਮਾਇਆ ਅੰਮ੍ਰਿਤ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਵਾਮੀ ਮਿੱਤਰਾਨੰਦ (ਮੁਖੀ, ਚਿਨਮਾਇਆ ਮਿਸ਼ਨ, ਚੇਨਈ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਅਤੇ ਪ੍ਰਵੀਨ ਮਹਾਜਨ (ਸਮਾਜਿਕ ਕਾਰਕੁਨ, ਅੰਮ੍ਰਿਤਸਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬ੍ਰਹਮਚਾਰਿਣੀ ਤਾਰਿਣੀ ਅਤੇ ਬ੍ਰਹਮਚਾਰਿਣੀ ਸੁਧੀਰ ਸਮੇਤ ਚਿਨਮਯ ਮਿਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ ਅਤੇ ਭਵਨ ਪ੍ਰਬੰਧਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਅਵਿਨਾਸ਼ ਮਹੇਂਦਰੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱ ਸਿਆ ਕਿ ਚਿਨਮਯ ਮਿਸ਼ਨ ਦਾ ਸੇਵਾ ਪ੍ਰੋਜੈਕਟ ਆਪਣੇ 25ਵੇਂ ਸਾਲ ’ਚ ਦਾਖਲ ਹੋ ਗਿਆ ਹੈ, ਜੋ ਹਰ ਮਹੀਨੇ ਲਗਭਗ 250 ਔਰਤਾਂ ਨੂੰ 2,000 ਰੁਪਏ ਦਾ ਰਾਸ਼ਨ ਵੰਡਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਭਾਰਤੀ ਵਿਦਿਆ ਭਵਨ ਐੱਸ.ਐੱਲ. ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਾਸ਼ਨ ਵੰਡ ’ਚ 3.5 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਭਵਨਜ਼ ਦੀ ਡਾਇਰੈਕਟਰ ਡਾ. ਅਨੀਤਾ ਭੱਲਾ ਨੇ ਵੀਨਾ ਬਲਵਾਨ ਅਤੇ ਵਿਦਿਆਰਥੀਆਂ, ਭੈਣਾਂ ਨੂੰ ਫਾਈਲਾਂ ਵੰਡੀਆਂ। ਪ੍ਰਵੀਨ ਮਹਾਜਨ ਨੇ ਕਿਹਾ ਕਿ ਪਰਮਾਤਮਾ ਦੀ ਸੇਵਾ ਅਤੇ ਪ੍ਰਾਪਤੀ ਲਈ ਸਮਰਪਣ ਜ਼ਰੂਰੀ ਹੈ । ਮੁੱਖ ਮਹਿਮਾਨ ਸਵਾਮੀ ਮਿੱਤਰਾਨੰ ਨੇ ਚਿਨਮਯ ਮਿਸ਼ਨ ਅਤੇ ਭਵਨ ਦੇ ਅੰਮ੍ਰਿਤਸਰ ਦੇ ਸੇਵਾ ਕਾਰਜ ਦੀ ਪ੍ਰਸ਼ੰਸਾ ਕੀਤੀ।
ਪਿਛਲੀ ਖ਼ਬਰ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਲਈ 8 ਤੇ 9 ਅਕਤੂਬਰ ਲਈ ਅਰਜ਼ੀਆਂ ਦੀ ਮੰਗ : ਡੀ.ਸੀ. ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਪੰਜਾਬ ਯੂਥ ਰਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।