ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐੇਂਸਰ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦਾ ਮਾਮਲਾ ਤੀਜੇ ਦਿਨ ਵੀ ਪੁਲਿਸ ਦੇ ਹੱਥ ਖਾਲੀ ; ਅੱਜ ਵੀ ਨਹੀਂ ਹੋਈ ਕਿਸੇ ਕਾਤਲ ਦੀ ਗ੍ਰਿਫਤਾਰੀ
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)-ਮਸ਼ਹੂਰ ਸ਼ੋਸਲ ਮੀਡੀਆ ਇੰਨਫਲੂਐੇਂਸਰ , ਮੇਕਅੱਪ ਆਰਟਿਸਟ ਤੇ ਫਿਲਮੀ ਅਦਾਕਾਰ ਮੈਡ ਸੰਧੂ ਜਿਸ ਦੀ ਬੀਤੇ ਦਿਨ ਅਣਪਛਾਤੇ ਹਮਲਾਵਰਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਇਹ ਕਤਲ ਦੀ ਸੋਸ਼ਲ ਮੀਡੀਆ ’ਤੇ ਗੈਂਗਸਟਰਾਂ ਵਲੋਂ ਜਿੰਮੇਵਾਰੀ ਲੈਣ ਦੀ ਪੋਸਟ ਵੀ ਪਾਈ ਗਈ ਸੀ ਦੂਜੇ ਪਾਸੇ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜੇ ਇਸ ਮਾਮਲੇ ਦੀ ਹਾਲੇ ਤੱਕ ਕੋਈ ਵੀ ਨਵੀਂ ਅਪਡੇਟ ਨਹੀਂ ਮਿਲੀ ਹੈ ਅਤੇ ਕਾਤਲਾਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਪੁਲਿਸ ਦੇ ਹੱਥ ਖਾਲੀ ਹਨ। ਜਿਸ ਕਾਰਨ ਆਮ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਅਜੀਤ ਡੈਸਕ
06-10-2026
ਦੱਸਣਯੋਗ ਹੈ ਕਿ ਸਵ: ਮੈਡ ਸੰਧੂ ਆਪਣੇ ਸੋਸ਼ਲ ਮੀਡੀਆ ’ਤੇ ਪਾਏ ਜਾਂਦੇ ਕੰਟੈਂਟ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੇ ਸਨ। ਉਹ ਪੰਜਾਬੀ ਫਿਲਮਾਂ ’ਚ ਵੀ ਕਾਮੇਡੀ ਕਲਾਕਾਰ ਵਜੋਂ ਕੰਮ ਕਰ ਚੁੰਕੇ ਹਨ। ਉਨ੍ਹਾਂ ਦੇ ਕਥਿਤ ਇਤਰਾਜਯੋਗ ਕੰਟੈਂਟ ਕਾਰਨ ਉਨ੍ਹਾਂ ਨੂੰ ਬੀਤੇ ਸਮੇਂ ’ਚ ਧਮਕੀਆਂ ਵੀ ਮਿਲੀਆਂ ਸਨ । ਬੀਤੇ 3 ਅਕਤੂਬਰ ਦੀ ਸ਼ਾਮ ਨੂੰ ਜਦੋਂ ਉਹ ਲੁਹਾਰਕਾ ਰੋਡ ਵਿਖੇ ਵਾਸ਼ਿੰਗ ਸੈਂਟਰ ਵਿਖੇ ਗਏ ਸਨ। ਜਦੋਂ ਕਿ ਸਵਾ 6 ਵਜੇ 2 ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਮੈਡ ਸੰਧੂ ’ਤੇ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀਂ ਹੋਏ ਮੈਡ ਸੰਧੂ ਨੂੰ ਫੋਰਟਿਸ ਐਸਕਾਰਟ ਹਸਪਤਾਲ ਲਿਜਾਇਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਮੈਡ ਸੰਧੂ ਜਿਸਦਾ ਪੂਰਾ ਨਾਂ ਮਧੂ ਸੂਦਨ ਸੰਧੂ ਸੀ ਦਾ ਕਤਲ ਬਠਿੰਡਾ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਭਾਬੀ ਦੀ ਹੱਤਿਆ ਦੇ ਇਕ ਸਾਲ ਬਾਅਦ ਹੋਇਆ ਹੈ ਜਿਸ ਦੀ ਜਿੰਮੇਵਾਰੀ ਵੀ ਕਾਤਲਾਂ ਵਲੋੋਂਂ ਲਈ ਗਈ ਸੀ ਤੇ ਦਲੀਲ ਦਿੱਤੀ ਸੀ ਕਿ ਉਸਦੀਆਂ ਵੀਡੀਓ ਅਸ਼ਲੀਲ ਹੁੰਦੀਆਂ ਸਨ। ਇਸੇ ਤਰ੍ਹਾਂ ਮੈਡ ਸੰਧੂ ਵੀ ਲਿੰਗ ਆਧਰਿਤ ਮੁਦਿਆਂ ’ਤੇ ਗੱਲ ਕਰਨ ਲਈ ਪੋਡਕਾਸਟ ਵਿਚ ਸ਼ਾਮਿਲ ਹੁੰਦਾ ਰਿਹਾ ਹੈ ਜੋ ਕਿ ਲਗਾਤਾਰ ਸਮਲਿੰਗੀ ਹੋਣ ਕਾਰਨ ਵਿਰੋਧ ਝਲਦਾ ਸੀ ਤੇ ਉਹ ਇਸ ਦੇ ਜਵਾਬ ’ਚ ਕਹਿੰਦਾ ਸੀ ਕਿ ਉਸਦਾ ਕੀ ਕਸੂਰ ਹੈ ਜਦੋਂ ਕਿ ਰੱਬ ਨੇ ਉਸਨੂੰ ਬਣਾਇਆ ਹੀ ਅਜਿਹਾ ਹੈ। ਉਸਨੇ ਆਪਣੇ ਸਮਲਿੰਗੀ ਹੋਣ ਦੀ ਗੱਲ ਕਦੇ ਵੀ ਲੁਕਾਈ ਨਹੀਂ। ਦੂਜੇ ਪਾਸੇ ਇਸ ਘਟਨਾ ਉਪਰੰਤ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਤੇ ਸੀਨੀਅਰ ਅਧਿਕਾਰੀਆਂ ਨਾਂਲ ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਹੇਠ ਹੈ ਅਤੇ ਪੁਿਲਸ ਵਲੋਂ ਸ਼ਕੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।