05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਾਵਨ ਕ੍ਰਿਪਾਲ ਅਧਿਆਤਮਿਕ ਮਿਸ਼ਨ ਵਲੋਂ ਅਧਿਆਤਮਿਕ ਵਰਕਸ਼ਾਪ ਕਰਵਾਈ

ਅੰਮ੍ਰਿਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਨ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੀ ਅੰਮ੍ਰਿਤਸਰ ਸ਼ਾਖਾ ਕ੍ਰਿਪਾਲ ਆਸ਼ਰਮ ਵਲੋਂ ਇਨਵਿਕਟਸ ਇੰਟਰਨੈਸ਼ਨਲ ਸਕੂਲ, ਵਿਖੇ ‘ਧਿਆਨ ਦੁਆਰਾ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ’ ਵਿਸ਼ੇ ’ਤੇ ਅਧਿਆਤਮਿਕ ਵਰਕਸ਼ਾਪ ਕਰਵਾਈ ਗਈ, ਜਿਸ ’ਚ ਸਕੂਲ ਦੇ ਫੈਕਲਟੀ ਅਤੇ ਸਟਾਫ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਦੋਂ ਕੋਈ ਮਨੁੱਖ ਇਸ ਸੰਸਾਰ ’ਚ ਜਨਮ ਲੈਂਦਾ ਹੈ, ਤਾਂ ਉਸਨੂੰ ਜ਼ਿੰਦਗੀ ਦੇ ਹਰ ਮੋੜ ’ਤੇ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਜੀਤ ਡੈਸਕ 05-10-2026
ਅੰਮ੍ਰਿਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸਾਵਨ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੀ ਅੰਮ੍ਰਿਤਸਰ ਸ਼ਾਖਾ ਕ੍ਰਿਪਾਲ ਆਸ਼ਰਮ ਵਲੋਂ ਇਨਵਿਕਟਸ ਇੰਟਰਨੈਸ਼ਨਲ ਸਕੂਲ, ਵਿਖੇ ‘ਧਿਆਨ ਦੁਆਰਾ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ’ ਵਿਸ਼ੇ ’ਤੇ ਅਧਿਆਤਮਿਕ ਵਰਕਸ਼ਾਪ ਕਰਵਾਈ ਗਈ, ਜਿਸ ’ਚ ਸਕੂਲ ਦੇ ਫੈਕਲਟੀ ਅਤੇ ਸਟਾਫ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਦੋਂ ਕੋਈ ਮਨੁੱਖ ਇਸ ਸੰਸਾਰ ’ਚ ਜਨਮ ਲੈਂਦਾ ਹੈ, ਤਾਂ ਉਸਨੂੰ ਜ਼ਿੰਦਗੀ ਦੇ ਹਰ ਮੋੜ ’ਤੇ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਚੁਣੌਤੀਆਂ ਸਰੀਰਕ ਹੁੰਦੀਆਂ ਹਨ, ਕੁਝ ਮਾਨਸਿਕ ਹੁੰਦੀਆਂ ਹਨ ਅਤੇ ਕੁਝ ਬੌਧਿਕ। ਇਨ੍ਹਾਂ ਹਾਲਾਤਾਂ ਨਾਲ ਜੂਝਦੇ ਹੋਏ, ਮਨੁੱਖ ਇਹ ਭੁੱਲ ਜਾਂਦਾ ਹੈ ਕਿ ਇਸਦਾ ਇਲਾਜ ਉਸਦੇ ਅੰਦਰ ਹੀ ਹੈ। ਧਿਆਨ ਇਕ ਕਲਾ ਹੈ ਜਿਸ ਰਾਹੀਂ ਅਸੀਂ ਆਪਣੇ ਜੀਵਨ ਦੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰ ਸਕਦੇ ਹਾਂ।
ਪਿਛਲੀ ਖ਼ਬਰ ਕੂੜੇ ਦਾ ਡੰਪ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਦੋਗਲੀ ਰਾਜਨੀਤੀ-ਚੇਤ ਰਾਮ ਰਤਨ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਰਾਜੇਸ਼ ਭਾਰਦਵਾਜ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।