25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਲਕਾ ਦੱਖਣੀ ਵਿਚ ਠੇਕੇਦਾਰ ਦੀ ਅਗਵਾਈ ਹੇਠ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਵਾਗਤ

ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਇਸ ਸਮੇਂ ਅੰਮ੍ਰਿਤਸਰ ਦੇ ਵੱਖ ਵੱਖ ਹਲਕਿਆਂ ’ਚੋਂ ਨਿਕਲ ਰਹੀ ਹੈ। ਵਿਧਾਨ ਸਭਾ ਹਲਕਾ ਦੱਖਣੀ ਵਿਚੋਂ ਨਿਕਲੀ ਇਸ ਯਾਤਰਾ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਦਿੱਲੀ ਅਰਵਿੰਦਰ ਸਿੰਘ ਲਵਲੀ ਵਲੋਂ ਕੀਤੀ ਗਈ।

ਹਲਕਾ ਦੱਖਣੀ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਅਗਵਾਈ ਕਰਦੇ ਹੋਏ ਅਰਵਿੰਦਰ ਸਿੰਘ ਲਵਲੀ ਨਾਲ ਹਰਜਿੰਦਰ ਸਿੰਘ ਠੇਕੇਦਾਰ, ਸਲਿਲ ਕਪੂਰ, ਹਰਵਿੰਦਰ ਸਿੰਘ ਸੰਧੂ , ਅਜੈਬੀਰਪਾਲ ਸਿੰਘ ਰੰਧਾਵਾ। ਤਸਵੀਰ : ਹਰਜੀਤ ਸਿੰਘ 25-09-2026
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਇਸ ਸਮੇਂ ਅੰਮ੍ਰਿਤਸਰ ਦੇ ਵੱਖ ਵੱਖ ਹਲਕਿਆਂ ’ਚੋਂ ਨਿਕਲ ਰਹੀ ਹੈ। ਵਿਧਾਨ ਸਭਾ ਹਲਕਾ ਦੱਖਣੀ ਵਿਚੋਂ ਨਿਕਲੀ ਇਸ ਯਾਤਰਾ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਦਿੱਲੀ ਅਰਵਿੰਦਰ ਸਿੰਘ ਲਵਲੀ ਵਲੋਂ ਕੀਤੀ ਗਈ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ, ਸਾਬਕਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰਪਾਲ ਸਿੰਘ ਰੰਧਾਵਾ ਵੀ ਮੌਜੂਦ ਸਨ। ਹਲਕਾ ਦੱਖਣੀ ’ਚ ਪੈਂਦੇ ਇਲਾਕੇ ਖ਼ਜਾਨਾ ਗੇਟ ਵਿਖੇ ਇਸ ਯਾਤਰਾ ਦੇ ਪਹੁੰਚਣ ’ਤੇ ਹਲਕਾ ਇੰਚਾਰਜ਼ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਅਤੇ ਮਨਿੰਦਰਜੀਤ ਸਿੰਘ ਠੇਕੇਦਾਰ ਵਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦੇ ਹੋਏ ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਪੰਜਾਬ ਇਸ ਸਮੇਂ ਨਸ਼ੇ ਦੀ ਦਲ ਦਲ ਵਿਚ ਫਸਿਆ ਹੋਇਆ ਹੈ। ਇਹ ਯਾਤਰਾ ਪੰਜਾਬ ਦੇ 117 ਸੂਬਿਆਂ ਵਿਚੋਂ ਨਿਕਲੇਗੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰੇਗੀ । ਇਸ ਮੌਕੇ ਹਰਜਿੰਦਰ ਸਿੰਘ ਠੇਕੇਦਾਰ ਵਲੋਂ ਅਰਵਿੰਦਰ ਸਿੰਘ ਲਵਲੀ ਨੂੰ ਸਨਮਾਨਿਤ ਕੀਤਾ। ਇਹ ਯਾਤਰਾ ਹਲਕੇ ਦੇ ਇਲਾਕੇ ਹਕੀਮਾਂ ਵਾਲਾ, ਭਗਤਾਂ ਵਾਲਾ ਗੇਟ , ਚਾਟੀਵਿੰਡ ਗੇਟ ਤੋਂ ਹੁੰਦੀ ਹੋਈ ਸੁਲਤਾਨਵਿੰਡ ਰੋਡ ਪਹੁੰਚੀ ਅਤੇ ਇਥੋਂ ਇਹ ਯਾਤਰਾ ਹਲਕਾ ਪੂਰਬੀ ਵਿਚ ਦਾਖਲ ਹੋਈ।
ਪਿਛਲੀ ਖ਼ਬਰ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਕੋਟਲਾ ਭਰਾਵਾਂ ਦਾ ਸਨਮਾਨ ਅਗਲੀ ਖ਼ਬਰ ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ‘ਬੇਕਾਰ ਕਾਗ਼ਜ਼ੀ ਸਮੱਗਰੀ ਨੂੰ ਵਰਤੋਂ ’ਚ ਲਿਆਉਣ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।