ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼ੁਕਰਾਨਾ ਸਮਾਗਮ
ਅੰਮ੍ਰਿਤਸਰ, 20 ਸਤੰਬਰ (ਹਰਮਿੰਦਰ ਸਿੰਘ)-ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਵੱਖ ਵੱਖ ਅਸਥਾਨਾਂ ’ਤੇ ਕਰਵਾਏ ਗਏ ਸਮਾਗਮਾ ਦੀ ਸੰਪੂਰਨਤਾ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ਼ੁਕਰਾਨਾ ਸਮਾਗਮ ਸੁਸਾਇਟੀ ਦੇ ਤੇਰਾ ਆਸਰਾ ਯੂਨਿਟ ਰਾਧਾ ਕਿਸ਼ਨ ਕਾਲੋਨੀ ਨਜ਼ਦੀਕ ਦਾਨਾ ਮੰਡੀ ਭਗਤਾਂ ਵਾਲਾ ਗੇਟ ਵਿਖੇ ਕਰਵਾਏ ਗਏ। ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਹੋਏ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ।
ਅਜੀਤ ਡੈਸਕ
21-09-2026