ਚੁੱਘ ਤੇ ਐਰੀ ਨੇ ਅੰਧ ਵਿਦਿਆਲਿਆ ’ਚ ਵਿਦਿਆਰਥੀਆਂ ਨਾਲ ਕੇਕ ਕੱਟ ਕੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ
ਅੰਮ੍ਰਿਤਸਰ, 17 ਸਤੰਬਰ (ਹਰਮਿੰਦਰ ਸਿੰਘ)- ਭਾਜਪਾ ਕੌਂਸਲਰ ਅਮਨ ਐਰੀ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸਮਾਗਮ ਅੰਧ ਵਿਦਿਆਲਿਆ ਵਿਖੇ ਕਰਵਾਇਆ ਗਿਆ, ਜਿਸ ’ਚ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਤਰੁਣ ਚੁੱਘ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ ਜਦੋਂ ਕਿ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਅੰਧ ਵਿਦਿਆਰਲਿਆ ਦੇ ਵਿਦਿਆਰਥੀਆਂ ਨਾਲ ਕੇਕ ਕੱਟ ਕੇ ਤੇ ਮੋਮਬਤੀਆਂ ਜਗ੍ਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਪ੍ਰਾਰਥਨਾ ਕੀਤੀ ਗਈ।
ਅੰਮ੍ਰਿਤਸਰ, 17 ਸਤੰਬਰ (ਹਰਮਿੰਦਰ ਸਿੰਘ)- ਭਾਜਪਾ ਕੌਂਸਲਰ ਅਮਨ ਐਰੀ ਦੀ ਪ੍ਰਧਾਨਗੀ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸਮਾਗਮ ਅੰਧ ਵਿਦਿਆਲਿਆ ਵਿਖੇ ਕਰਵਾਇਆ ਗਿਆ, ਜਿਸ ’ਚ ਰਾਜ ਸਭਾ ਮੈਂਬਰ ਤੇ ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ ਤਰੁਣ ਚੁੱਘ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ ਜਦੋਂ ਕਿ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਅੰਧ ਵਿਦਿਆਰਲਿਆ ਦੇ ਵਿਦਿਆਰਥੀਆਂ ਨਾਲ ਕੇਕ ਕੱਟ ਕੇ ਤੇ ਮੋਮਬਤੀਆਂ ਜਗ੍ਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਪ੍ਰਾਰਥਨਾ ਕੀਤੀ ਗਈ। ਇਕੱਠ ਦੌਰਾਨ ਵਿਦਿਆਰਥੀਆਂ ਨੇ ਗੀਤ ਰਾਹੀਂ ਮੋਦੀ ਲਈ ਪ੍ਰਾਰਥਨਾ ਕੀਤੀ। ਤਰੁਣ ਚੁਘ ਨੇ ਕੌਂਸਲਰ ਅਮਨ ਐਰੀ ਵਲੋਂ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਥੇ ਆ ਕੇ ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੇ ਦਿਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪ੍ਰਾਰਥਨਾ ਕੀਤੀ ਹੈ। ਇਸ ਦੌਰਾਨ ਸ੍ਰੀ ਚੁੱਘ ਵਲੋਂ ਨੇਤਰਹੀਣ ਸਕੂਲ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਅਮਨ ਐਰੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਹਰ ਖੇਤਰ ’ਚ ਤਰੱਕੀ ਕਰ ਰਿਹਾ ਹੈ, ਅਤੇ ਪੂਰੀ ਦੁਨੀਆ ਭਾਰਤ ਨੂੰ ਸਤਿਕਾਰ ਨਾਲ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਭਾਜਪਾ ਵਰਕਰ ਹੋਣ ’ਤੇ ਮਾਣ ਹੈ ਤੇ ਮੋਦੀ ਸਾਡੇ ਦੇਸ਼ ਦੀ ਅਗਵਾਈ ਕਰ ਰਹੇ ਹਨ। ਇਸ ਮੌਕੇ ਬਖਸ਼ੀ ਰਾਮ ਅਰੋੜਾ, ਸੰਜੀਵ ਖੰਨਾ, ਕੌਂਸਲਰ ਕ੍ਰਿਤੀ ਅਰੋੜਾ, ਸ਼ਰੂਤੀ ਵਿਜ, ਰਾਜੇਸ਼ ਮਹਿਤਾ, ਚੰਦਰ ਸ਼ੇਖਰ, ਰਾਜੀਵ ਸ਼ਰਮਾ ਡਿੰਪੀ, ਭਾਰਤ ਭੂਸ਼ਣ ਭੋਲਾ, ਸੰਜੀਵ ਸ਼ਰਮਾ, ਰਿੰਪੀ ਭਾਰਦਵਾਜ, ਅਲਕਾ ਸ਼ਰਮਾ ਤੇ ਸੋਰੇਨ ਜੇਤਲੀ ਆਦਿ ਮੌਜੂਦ ਸਨ।