18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰੋਟਰੀ ਕਲੱਬ ਵਲੋਂ ਸਕੂਲ ਨੂੰ 10 ਪੱਖੇ ਭੇਟ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਸਮਾਜ ਸੇਵੀ ਪ੍ਰਾਜੈਕਟ ਤਹਿਤ ਯਾਸੀਨ ਰੋਡ ਸਥਿਤ ਬੀ. ਬੀ.

ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਸਮਾਜ ਸੇਵੀ ਪ੍ਰਾਜੈਕਟ ਤਹਿਤ ਯਾਸੀਨ ਰੋਡ ਸਥਿਤ ਬੀ. ਬੀ. ਕੇ. ਡੀ. ਏ. ਵੀ. ਸਕੂਲ ਵਿਖੇ 10 ਛੱਤ ਵਾਲੇ ਪੱਖੇ ਭੇਟ ਕੀਤੇ ਕੀਤੇ ਗਏ। ਪ੍ਰਾਜੈਕਟ ਚੇਅਰ ਸਾਬਕਾ ਪ੍ਰਧਾਨ ਰੋਟੇਰੀਅਨ ਰੀਟਾ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਇਨਰ ਵ੍ਹੀਲ ਕਲੱਬ ਅੰਮ੍ਰਿਤਸਰ (ਮੇਨ) ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤਰਨਦੀਪ ਕੌਰ ਨੇ ਦੱਸਿਆ ਕਿ ਕਲੱਬ ਵਲੋਂ ਦਿੱਤੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਵਧੇਰੇ ਸੁਖਾਵੇਂ ਮਾਹੌਲ ‘ਚ ਪੜ੍ਹਾਈ ਕਰਨ ਵਿਚ ਮਦਦ ਮਿਲੇਗੀ। ਕਲੱਬ ਪ੍ਰਧਾਨ ਰੋਟੇਰੀਅਨ ਦਲਜੀਤ ਸਿੰਘ ਅਰੋੜਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਸਹਿਯੋਗ ਕਰਨਾ ਸਾਡੀ ਪਹਿਲ ਰਹੀ ਹੈ। ਇਸ ਮੌਕੇ ਰੋਟੇਰੀਅਨ ਸੁਰਿੰਦਰ ਸਿੰਘ, ਮਹੇਸ਼ ਸਾਗਰ, ਡਾ: ਨਿਰਮਲ ਸਿੰਘ ਆਨੰਦ, ਡਾ: ਹਰਬੰਸ ਲਾਲ, ਗੁਰਿੰਦਰਪਾਲ ਕੌਰ, ਸੁਖਦੇਵ ਸਿੰਘ, ਰੋਟੇਰੀਅਨ ਸੁਦਰਸ਼ਨ ਵਾਲੀਆ ਅਤੇ ਇਨਰ ਵ੍ਹੀਲ ਕਲੱਬ ਤੋਂ ਜਸਮੀਤ ਕੌਰ, ਗੁਰਪ੍ਰੀਤ ਬੱਲ ਤੇ ਤੇਜਪਾਲ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਨੇ ਪੰਜਾਬੀ ਚਿੰਤਨ ਬੈਠਕ ਕਰਵਾਈ ਅਗਲੀ ਖ਼ਬਰ ਤੀਰਥ ਨਗਰ ਵੈੱਲਫੇਅਰ ਸੁਸਾਇਟੀ ਵੇਰਕਾ ਵਲੋਂ ਬੰਦ ਸੀਵਰੇਜ ਦੀ ਸਮੱਸਿਆ ਹੱਲ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।