13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ 6 ਅਧਿਆਪਕ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 12 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ ਸਥਾਨਕ ਸਰਵਿਸ ਕਲੱਬ ਵਿਖੇ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲ ਕਾਲਜਾਂ ਨਾਲ ਸੰਬੰਧਿਤ ਚੋਣਵੇਂ 6 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਇਸ ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਜੈਕਟ ਹੈੱਡ ਪਾਸਟ ਪ੍ਰੈਜ਼ੀਡੈਂਟ ਰੋਟੇਰੀਅਨ ਰਾਜੇਸ਼ ਮਹਿਰਾ ਦੀ ਦੇਖ-ਰੇਖ ‘ਚ ਉਨ੍ਹਾਂ ਅਧਿਆਪਕਾਂ ਦੀ ਚੋਣ ਐਵਾਰਡ ਲਈ ਕੀਤੀ ਗਈ ਜਿਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਵਿੱਦਿਅਕ ਖੇਤਰ ’ਚ ਵੱਖ-ਵੱਖ ਮੱਲ੍ਹਾਂ ਮਾਰ ਕੇ ਆਪਣੇ ਵਿੱਦਿਅਕ ਅਦਾਰੇ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।

ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ ਸਥਾਨਕ ਸਰਵਿਸ ਕਲੱਬ ਵਿਖੇ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲ ਕਾਲਜਾਂ ਨਾਲ ਸੰਬੰਧਿਤ ਚੋਣਵੇਂ 6 ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਇਸ ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਜੈਕਟ ਹੈੱਡ ਪਾਸਟ ਪ੍ਰੈਜ਼ੀਡੈਂਟ ਰੋਟੇਰੀਅਨ ਰਾਜੇਸ਼ ਮਹਿਰਾ ਦੀ ਦੇਖ-ਰੇਖ ‘ਚ ਉਨ੍ਹਾਂ ਅਧਿਆਪਕਾਂ ਦੀ ਚੋਣ ਐਵਾਰਡ ਲਈ ਕੀਤੀ ਗਈ ਜਿਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਵਿੱਦਿਅਕ ਖੇਤਰ ’ਚ ਵੱਖ-ਵੱਖ ਮੱਲ੍ਹਾਂ ਮਾਰ ਕੇ ਆਪਣੇ ਵਿੱਦਿਅਕ ਅਦਾਰੇ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਐਵਾਰਡ ਲਈ ਚੁਣੇ ਗਏ ਅਧਿਆਪਕਾਂ ‘ਚ ਗੁਰਪ੍ਰੀਤ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ, ਆਂਚਲ ਮਹਾਜਨ ਪ੍ਰਿੰਸੀਪਲ ਅਸ਼ੋਕ ਵਾਟਿਕਾ ਸਕੂਲ, ਸੁਨੀਤਾ ਸ਼ਰਮਾ ਬੀ. ਬੀ. ਕੇ. ਡੀ. ਏ. ਵੀ. ਪਬਲਿਕ ਸਕੂਲ ਯਸੀਨ ਰੋਡ, ਮੋਨਿਕਾ ਸ਼ਰਮਾ ਭਾਰਤੀ ਵਿੱਦਿਆ ਭਵਨ ਐੱਸ. ਐੱਲ. ਪਬਲਿਕ ਸਕੂਲ, ਸੀਮਾ ਸ਼ੁਕਲਾ ਬੀ. ਬੀ. ਕੇ. ਡੀ. ਏ. ਵੀ. ਪਬਲਿਕ ਸਕੂਲ ਯਸੀਨ ਰੋਡ ਅਤੇ ਪ੍ਰੋ: ਅਨੁ ਕੰਧਾਰੀ ਹਿੰਦੂ ਕਾਲਜ ਅੰਮ੍ਰਿਤਸਰ ਦੇ ਨਾਮ ਸ਼ਾਮਿਲ ਹਨ। ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਰੋਟੇਰੀਅਨ ਡਾ: ਕੁੰਵਰ ਵਿਜੇ ਪ੍ਰਤਾਪ ਸਿੰਘ ਐੱਮ. ਐੱਲ. ਏ. ਨੇ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਸਮਾਰੋਹ ਦਾ ਮੰਚ ਸੰਚਾਲਨ ਸਾਬਕਾ ਪ੍ਰਧਾਨ ਰੋਟੇਰੀਅਨ ਰੀਟਾ ਸ਼ਰਮਾ ਨੇ ਕੀਤਾ। ਇਸ ਮੌਕੇ ਰੋਟੇਰੀਅਨਜ਼ ਕਲੱਬ ਪ੍ਰੋਜੈਕਟ ਹੈੱਡ ਰਾਜੇਸ਼ ਮਹਿਰਾ, ਸਕੱਤਰ ਅਸ਼ੋਕ ਸ਼ਰਮਾ, ਸੁਖਦੇਵ ਸਿੰਘ, ਜੈ ਰਾਜ ਸਿੰਘ, ਸੁਰਿੰਦਰ ਸਿੰਘ, ਡਾ: ਤੇਜਪਾਲ ਸਿੰਘ, ਡਾ: ਪ੍ਰਤਾਪ ਪੱਤੀ, ਇਕਬਾਲ ਸਿੰਘ ਸ਼ੈਰੀ, ਡਾ: ਹਰਬੰਸ ਲਾਲ, ਡਾ: ਇੰਦੂ ਗੁਪਤਾ, ਗੁਰਿੰਦਰਪਾਲ ਕੌਰ, ਗੁਰਮੀਤ ਸਿੰਘ ਹੀਰਾ, ਸੁਦਰਸ਼ਨ ਵਾਲੀਆ, ਦੀਪਕ ਖੰਨਾ, ਕਿਰਨ ਗੁਪਤਾ, ਮਹਿੰਦਰਪਾਲ ਸ਼ਰਮਾ, ਨਰਿੰਦਰ ਸੱਦੀ, ਮਹੇਸ਼ ਸਾਗਰ, ਰਮਨੀਤ ਓਸ਼ਨ, ਡਾ: ਲਖਬੀਰ ਸਿੰਘ ਅਤੇ ਕੈਪਟਨ ਰਾਜੀਵ ਗਾਂਧੀ ਸਮੇਤ ਬਹੁ ਗਿਣਤੀ ‘ਚ ਮਹਿਮਾਨ ਹਾਜ਼ਰ ਸਨ।
ਪਿਛਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਸੰਯੁਕਤ ਸੰਘਰਸ਼ ਮੋਰਚਾ ਦਾ ਗਠਨ— 26 ਦੀ ਮੋਗਾ ਰੈਲੀ ’ਚ ਵੱਡੀ ਸ਼ਮੂਲੀਅਤ ਦਾ ਐਲਾਨ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ : 977 ਵੋਟਾਂ ਦੇ ਫਰਕ ਨਾਲ ਐਡਵੋਕੇਟ ਪਨੇਸਰ ਨੂੰ ਮਿਲੀ ਵੱਡੀ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।