12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪ੍ਰੋ: ਵੰਦਨਾ ਭੱਲਾ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵੱਕਾਰੀ ਫੈਲੋਸ਼ਿਪ

ਅੰਮ੍ਰਿਤਸਰ, 11 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਵੰਦਨਾ ਭੱਲਾ ਨੂੰ ਨਵੀਂ ਦਿੱਲੀ ਸਥਿਤ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵਕਾਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਭਾਰਤ ਦੀਆਂ ਤਿੰਨ ਪ੍ਰਮੁੱਖ ਅਤੇ ਵੱਕਾਰੀ ਵਿਗਿਆਨ ਅਕੈਡਮੀਆਂ ‘ਚੋਂ ਇਕ ਹੈ।

ਪ੍ਰੋ: ਵੰਦਨਾ ਭੱਲਾ 12-09-2026
ਅੰਮ੍ਰਿਤਸਰ, 11 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਵੰਦਨਾ ਭੱਲਾ ਨੂੰ ਨਵੀਂ ਦਿੱਲੀ ਸਥਿਤ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵਕਾਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ। ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਭਾਰਤ ਦੀਆਂ ਤਿੰਨ ਪ੍ਰਮੁੱਖ ਅਤੇ ਵੱਕਾਰੀ ਵਿਗਿਆਨ ਅਕੈਡਮੀਆਂ ‘ਚੋਂ ਇਕ ਹੈ। ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿਚ ਖੋਜ ਦੇ ਵਿਕਾਸ ਅਤੇ ਵਿਗਿਆਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਉੱਘੇ ਵਿਗਿਆਨੀਆਂ ਨੂੰ ਹਰ ਸਾਲ ਇਸ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਪ੍ਰੋ. ਵੰਦਨਾ ਭੱਲਾ ਨੂੰ ਇਹ ਸਨਮਾਨ ਰਸਾਇਣਕ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਵਲੋਂ ਕੀਤੇ ਗਏ ਸ਼ਾਨਦਾਰ ਅਤੇ ਵਿਲੱਖਣ ਖੋਜ ਕਾਰਜਾਂ ਲਈ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਉੱਚ ਪ੍ਰਭਾਵ ਵਾਲੇ ਖੋਜ ਰਸਾਲਿਆਂ ਵਿਚ 225 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਦਾ ਐੱਚ-ਇੰਡੈਕਸ 59 ਅਤੇ ਆਈ-10 ਇੰਡੈਕਸ 178 ਹੈ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਨੂੰ 11 ਹਜ਼ਾਰ ਤੋਂ ਵੱਧ ਵਾਰ ਹਵਾਲਾ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਪ੍ਰੋ: ਵੰਦਨਾ ਭੱਲਾ ਨੇ ਇਸ ਵੱਕਾਰੀ ਸਨਮਾਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਉਨ੍ਹਾਂ ਦੇ ਉਤਸ਼ਾਹ, ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ।ਪ੍ਰੋ. (ਡਾ.) ਕਰਮਜੀਤ ਸਿੰਘ ਨੇ ਪ੍ਰੋ: ਵੰਦਨਾ ਭੱਲਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵੱਕਾਰੀ ਪ੍ਰਾਪਤੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਕਸਤ ਹੋ ਰਹੇ ਮਜ਼ਬੂਤ ਅਤੇ ਉੱਤਮ ਖੋਜ ਵਾਤਾਵਰਣ ਦਾ ਪ੍ਰਤੀਕ ਹਨ।
ਪਿਛਲੀ ਖ਼ਬਰ ਆਈ.ਵੀ.ਐੱਫ. ਰਾਹੀਂ ਮਾਤਾ-ਪਿਤਾ ਬਣਨ ਦੀ ਰਾਹ ਹੋ ਸਕਦੀ ਹੈ ਆਸਾਨ : ਈ.ਐੱਮ. ਸੀ ਮਾਹਿਰ ਅਗਲੀ ਖ਼ਬਰ ਜਥੇਦਾਰ ਗੜਗੱਜ ਧਾਰਮਿਕ ਸਮਾਗਮ ’ਚ ਸ਼ਾਮਿਲ ਹੋਣ ਲਈ ਮਲੇਸ਼ੀਆ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।