ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣ ਸਰਗਰਮੀਆਂ ਤੇਜ਼ ਵਕੀਲ ਭਾਈਚਾਰੇ ਵਲੋਂ ਮਿਲ ਰਹੇ ਸਹਿਯੋਗ ਦਾ ਹਮੇਸ਼ਾ ਰਿਣੀ ਰਹਾਂਗਾ – ਐਡਵੋਕੇਟ ਸਿਆਲੀ
ਅੰਮ੍ਰਿਤਸਰ, 8 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋ ਰਹੀਆਂ ਚੋਣਾ ਲਈ ਪ੍ਰਧਾਨਗੀ ਵਜੋਂ ਚੋਣ ਲੜ ਰਹੇ ਸੀਨੀ: ਵਕੀਲ ਅਮਨਬੀਰ ਸਿੰਘ ਸਿਆਲੀ ਲੈ ਕਿਹਾ ਕਿ ਇਸ ਚੋਣਾਂ ਦੌਰਾਨ ਉਨ੍ਹਾਂ ਨੂੰ ਵਕੀਲ ਭਾਈਚਾਰੇ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਜਿਸ ਲਈ ਉਹ ਹਮੇਸ਼ਾ ਆਪਣੇ ਭਾਈਚਾਰੇ ਦੇ ਰਿਣੀ ਰਹਿਣਗੇ। ਅੱਜ ਇਥੇ ਉਨ੍ਹਾਂ ਜਿਲ੍ਹਾ ਕਚਿਹਰੀਆਂ ਦੇ ਚੈਂਬਰਾਂ ’ਚ ਜਾ ਕੇ ਵਕੀਲਾਂ ਨੂੰ ਮਿਲ ਕੇ ਉਨ੍ਹਾਂ ਨਾਲ ਸਕਾਰਤਮਕ ਗੱਲਬਾਤ ਕੀਤੀ ਹੈ ਅਤੇ ਇਸ ਚੋਣਾਂ ਉਪਰੰਤ ਵਕੀਲ ਭਾਈਚਾਰੇ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇਗਾ।
ਸੀਨੀ: ਵਕੀਲ ਅਮਨਬੀਰ ਸਿੰਘ ਸਿਆਲੀ।
09-09-2026