05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਾਕਿ ਦੇ ਮੰਦਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਕ੍ਰਿਸ਼ਨ ਜਨਮ ਅਸ਼ਟਮੀ ਲਾਹੌਰ ਦੇ ਕ੍ਰਿਸ਼ਨਾ ਮੰਦਰ ’ਚ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ, 4 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਭਰ ‘ਚ ਹਿੰਦੂ ਭਾਈਚਾਰੇ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ (ਜਨਮ ਅਸ਼ਟਮੀ) ਸ਼ਰਧਾ, ਉਤਸ਼ਾਹ ਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਸਮਾਗਮ ਮਤਰੂਕਾ ਵਕਫ਼ ਅਮਲਾਕ ਬੋਰਡ ਦੀ ਦੇਖ-ਰੇਖ ਹੇਠ ਲਾਹੌਰ ਦੇ ਰਾਵੀ ਰੋਡ ਸਥਿਤ ਕ੍ਰਿਸ਼ਨਾ ਮੰਦਰ ਵਿਖੇ ਕਰਵਾਇਆ ਗਿਆ, ਜਿੱਥੇ ਸ਼ਰਧਾਲੂਆਂ ਨੇ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਤੇ ਪਰੰਪਰਾਗਤ ਰਸਮਾਂ ਨਿਭਾਈਆਂ।

ਅਜੀਤ ਡੈਸਕ 05-09-2026
ਅੰਮ੍ਰਿਤਸਰ, 4 ਸਤੰਬਰ (ਸੁਰਿੰਦਰ ਕੋਛੜ)- ਪਾਕਿਸਤਾਨ ਭਰ ‘ਚ ਹਿੰਦੂ ਭਾਈਚਾਰੇ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ (ਜਨਮ ਅਸ਼ਟਮੀ) ਸ਼ਰਧਾ, ਉਤਸ਼ਾਹ ਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਸਮਾਗਮ ਮਤਰੂਕਾ ਵਕਫ਼ ਅਮਲਾਕ ਬੋਰਡ ਦੀ ਦੇਖ-ਰੇਖ ਹੇਠ ਲਾਹੌਰ ਦੇ ਰਾਵੀ ਰੋਡ ਸਥਿਤ ਕ੍ਰਿਸ਼ਨਾ ਮੰਦਰ ਵਿਖੇ ਕਰਵਾਇਆ ਗਿਆ, ਜਿੱਥੇ ਸ਼ਰਧਾਲੂਆਂ ਨੇ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਤੇ ਪਰੰਪਰਾਗਤ ਰਸਮਾਂ ਨਿਭਾਈਆਂ। ਬੋਰਡ ਦੇ ਪ੍ਰਬੰਧਾਂ ਹੇਠ ਸਿਆਲਕੋਟ ਦੇ ਸ਼ਿਵਾਲਾ ਤੇਜਾ ਸਿੰਘ, ਪਿਸ਼ਾਵਰ ਦੇ ਕਾਲੀ ਬਾੜੀ ਮੰਦਰ ਤੇ ਸਿੰਧ ਦੇ ਜ਼ਿਲ੍ਹਾ ਦਾਦੂ ਸਥਿਤ ਥੂਨ ਦਾਸ ਮੰਦਰ ਤੇ ਬਾਬਾ ਭਗਤ ਰਾਮ ਮੰਦਰ ਵਿਖੇ ਵੀ ਜਨਮ ਅਸ਼ਟਮੀ ਦੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਦੌਰਾਨ ਸਾਰੇ ਮੰਦਰਾਂ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਈ. ਟੀ. ਪੀ. ਬੀ. ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਪਾਕਿ ਸਮੇਤ ਦੁਨੀਆ ਭਰ ਦੇ ਹਿੰਦੂ ਭਾਈਚਾਰੇ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਆਜ਼ਾਦਾਨਾ ਤਰੀਕੇ ਨਾਲ ਧਾਰਮਿਕ ਰਸਮਾਂ ਦੀ ਅਦਾਇਗੀ ਤੇ ਸਰਕਾਰੀ ਪੱਧਰ ’ਤੇ ਅਜਿਹੇ ਸਮਾਗਮਾਂ ਦਾ ਆਯੋਜਨ ਇਹ ਸਪੱਸ਼ਟ ਕਰਦਾ ਹੈ ਕਿ ਪਾਕਿ ‘ਚ ਘੱਟ ਗਿਣਤੀਆਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਇਬਾਦਤ ਕਰਨ ਦੀ ਮੁਕੰਮਲ ਆਜ਼ਾਦੀ ਹੈ ਤੇ ਉਨ੍ਹਾਂ ਦੇ ਧਾਰਮਿਕ ਅਸਥਾਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਲ ਹਾਲਤ ‘ਚ ਕਾਇਮ ਹਨ। ਸਮਾਗਮ ਦੌਰਾਨ ਹਿੰਦੂ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰ ਨਾਥ ਰੰਧਾਵਾ ਨੇ ਕਿਹਾ ਕਿ ਕ੍ਰਿਸ਼ਨਾ ਮੰਦਰ ‘ਚ ਕਰਵਾਇਆ ਗਿਆ ਇਹ ਪ੍ਰੋਗਰਾਮ ਪਾਕਿਸਤਾਨ ਵਿਚ ਅਮਨ, ਧਾਰਮਿਕ ਸਹਿਣਸ਼ੀਲਤਾ, ਅੰਤਰ-ਧਰਮ ਸਦਭਾਵਨਾ ਤੇ ਘੱਟ-ਗਿਣਤੀ ਪੱਖੀ ਅਕਸ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਇਹ ਹਾਂ-ਪੱਖੀ ਸੰਦੇਸ਼ ਜਾਂਦਾ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਤਿਉਹਾਰ ਪੂਰੀ ਆਜ਼ਾਦੀ ਤੇ ਸੁਰੱਖਿਆ ਨਾਲ ਮਨਾਉਂਦੇ ਹਨ। ਸਮਾਗਮ ‘ਚ ਡਿਪਟੀ ਸਕੱਤਰ ਜਨਰਲ (ਸ਼ਰਾਇਨਜ਼) ਅਲੀ ਅਸਗ਼ਰ, ਪੁਜਾਰੀ ਕਾਸ਼ੀ ਰਾਮ ਤੇ ਹਿੰਦੂ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰ ਨਾਥ ਰੰਧਾਵਾ ਸਮੇਤ ਵੱਡੀ ਗਿਣਤੀ ‘ਚ ਹਿੰਦੂ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚੰਨਾ ਬੱਬਰ ਦੀ 35ਵੀਂ ਬਰਸੀ ਮਨਾਈ ਅਗਲੀ ਖ਼ਬਰ ਹੁਣ ਤਾਂ ਟੁੱਟੀਆਂ ਸੜਕਾਂ ਤੋਂ ਲੰਘਦੇ ਸੈਲਾਨੀ ਕਹਿੰਦੇ ਹਨ ‘ਇਹ ਹੈ ਅੰਮ੍ਰਿਤਸਰ ਸ਼ਹਿਰ’ ਨੇੜੇ ਭਵਿੱਖ ’ਚ ਵੀ ਦਿਖਾਈ ਨਹੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।