26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਹਿੰਦੂ ਸਮਾਜ ਦੀਆਂ ਔਰਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ‘ ਤੁਕੜੀ ’ ਦਾ ਪਵਿੱਤਰ ਵਰਤ

ਜਲਾਲਾਬਾਦ, 25 ਨਵੰਬਰ (ਕਰਨ ਚੁਚਰਾ)-ਹਿੰਦੂ ਸਮਾਜ ਵਿਚ ਵਿਸ਼ੇਸ਼ ਧਾਰਮਿਕ ਮਹੱਤਤਾ ਰੱਖਣ ਵਾਲਾ ‘ਤੁਕੜੀ’ ਦਾ ਵਰਤ ਇਲਾਕੇ ਦੀਆਂ ਔਰਤਾਂ ਵਲੋਂ ਸ਼ਰਧਾ ਭਾਵਨਾ ਅਤੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸੁਹਾਗਣ ਔਰਤਾਂ ਨੇ ਸਵੇਰ ਤੋਂ ਹੀ ਬਿਨਾਂ ਅੰਨ ਅਤੇ ਪਾਣੀ ਗ੍ਰਹਿਣ ਕੀਤਿਆਂ ( ਨਿਰਜਲ) ਵਰਤ ਰੱਖ ਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।

ਅਜੀਤ ਡੈਸਕ 26-11-2026
ਜਲਾਲਾਬਾਦ, 25 ਨਵੰਬਰ (ਕਰਨ ਚੁਚਰਾ)-ਹਿੰਦੂ ਸਮਾਜ ਵਿਚ ਵਿਸ਼ੇਸ਼ ਧਾਰਮਿਕ ਮਹੱਤਤਾ ਰੱਖਣ ਵਾਲਾ ‘ਤੁਕੜੀ’ ਦਾ ਵਰਤ ਇਲਾਕੇ ਦੀਆਂ ਔਰਤਾਂ ਵਲੋਂ ਸ਼ਰਧਾ ਭਾਵਨਾ ਅਤੇ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸੁਹਾਗਣ ਔਰਤਾਂ ਨੇ ਸਵੇਰ ਤੋਂ ਹੀ ਬਿਨਾਂ ਅੰਨ ਅਤੇ ਪਾਣੀ ਗ੍ਰਹਿਣ ਕੀਤਿਆਂ ( ਨਿਰਜਲ) ਵਰਤ ਰੱਖ ਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਸ਼ਾਮ ਸਮੇਂ ਵਰਤ ਦੇ ਨਿਯਮਾਂ ਅਨੁਸਾਰ ਔਰਤਾਂ ਇਕੱਠੀਆਂ ਹੋਈਆਂ ਅਤੇ ਪਾਣੀ ਦੇ ਕਿਨਾਰੇ ਕੱਚੇ ਘਰ ਬਣਾ ਕੇ ਅਤੇ ਖੇਤੀ ਬੀਜ ਕੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਔਰਤਾਂ ਨੇ ਰਵਾਇਤੀ ਪਹਿਰਾਵੇ ਵਿਚ ਸਜ ਕੇ ਪੂਜਾ ਦੀਆਂ ਥਾਲ਼ੀਆਂ ਸਜਾਈਆਂ, ਮਿੱਟੀ ਦੇ ਦੀਵੇ ਜਗਾਏ ਅਤੇ ਪਵਿੱਤਰ ਜਲ ਵਿਚ ਦੀਵੇ ਤਰਾ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਪੂਜਾ-ਪਾਠ ਤੋਂ ਬਾਅਦ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਕੇ ਔਰਤਾਂ ਨੇ ਆਪਣਾ ਵਰਤ ਖੋਲ੍ਹਿਆ ਅਤੇ ਇੱਕ-ਦੂਜੇ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਸਟੇਟ ਟੀਮ ਨੇ ਪਲਸ ਪੋਲੀਓ ਮੁਹਿੰਮ ਦਾ ਲਿਆ ਜਾਇਜ਼ਾ, ਪ੍ਰਬੰਧਾਂ ’ਤੇ ਜਤਾਈ ਸੰਤੁਸ਼ਟੀ ਅਗਲੀ ਖ਼ਬਰ ਪੰਜਾਬ ਦੀ ਜਨਤਾ ਦੀ ਆਵਾਜ਼ ’ਤੇ ਇੱਕਜੁੱਟ ਹੋਏ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਨਾਲ ਲੋਕਾਂ ’ਚ ਖ਼ੁਸ਼ੀ ਦੀ ਲਹਿਰ- ਜਿਆਣੀ ਸਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।