25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਫ਼ਾਜ਼ਿਲਕਾ ਦੇ ਉੱਭਰਦੇ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਦੇਵੇਗਾ ਸਵ. ਐਡਵੋਕੇਟ ਸ਼ਿਵ ਦਿਆਲ ਕਟਾਰੀਆ ਸਪੋਰਟਸ ਐਕਸੀਲੈਂਸ ਟਰੱਸਟ ਹਰ ਸਾਲ 26 ਨਵੰਬਰ ਨੂੰ ਹੋਣਹਾਰ ਖਿਡਾਰੀਆਂ ਨੂੰ ਘੱਟੋ-ਘੱਟ 31 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਜਾਂ ਖੇਡਾਂ ਦਾ ਸਾਮਾਨ ਦਿੱਤਾ ਜਾਵੇਗਾ

ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਦਹਾਕਿਆਂ ਤੱਕ ਫ਼ਾਜ਼ਿਲਕਾ ਖੇਤਰ ਵਿਚ ਪ੍ਰਸਿੱਧ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇਣ ਵਾਲੇ ਅਤੇ ਆਪਣੇ ਸਮੇਂ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਰਹੇ ਐਡਵੋਕੇਟ ਸ਼ਿਵ ਦਿਆਲ ਕਟਾਰੀਆ ਦੀ ਯਾਦ ਵਿਚ ਇਕ ਰਜਿਸਟਰਡ ਟਰੱਸਟ ਦਾ ਗਠਨ ਕੀਤਾ ਗਿਆ ਹੈ, ਜੋ ਇਲਾਕੇ ਦੇ ਹੋਣਹਾਰ ਖਿਡਾਰੀਆਂ ਨੂੰ ਆਰਥਿਕ ਤੌਰ ’ਤੇ ਉਤਸ਼ਾਹਿਤ ਕਰੇਗਾ। ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਐਡਵੋਕੇਟ ਪ੍ਰਦੀਪ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਕਟਾਰੀਆ ਇਕ ਬਿਹਤਰੀਨ ਵਕੀਲ ਹੋਣ ਦੇ ਨਾਲ-ਨਾਲ ਆਪਣੇ ਸਮੇਂ ਦੇ ਬਹੁਤ ਵਧੀਆ ਫੁੱਟਬਾਲ ਖਿਡਾਰੀ ਵੀ ਸਨ।

ਅਜੀਤ ਡੈਸਕ 26-11-2026
ਫ਼ਾਜ਼ਿਲਕਾ, 25 ਨਵੰਬਰ (ਦਵਿੰਦਰ ਪਾਲ ਸਿੰਘ)-ਦਹਾਕਿਆਂ ਤੱਕ ਫ਼ਾਜ਼ਿਲਕਾ ਖੇਤਰ ਵਿਚ ਪ੍ਰਸਿੱਧ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇਣ ਵਾਲੇ ਅਤੇ ਆਪਣੇ ਸਮੇਂ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਰਹੇ ਐਡਵੋਕੇਟ ਸ਼ਿਵ ਦਿਆਲ ਕਟਾਰੀਆ ਦੀ ਯਾਦ ਵਿਚ ਇਕ ਰਜਿਸਟਰਡ ਟਰੱਸਟ ਦਾ ਗਠਨ ਕੀਤਾ ਗਿਆ ਹੈ, ਜੋ ਇਲਾਕੇ ਦੇ ਹੋਣਹਾਰ ਖਿਡਾਰੀਆਂ ਨੂੰ ਆਰਥਿਕ ਤੌਰ ’ਤੇ ਉਤਸ਼ਾਹਿਤ ਕਰੇਗਾ। ਇਹ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਐਡਵੋਕੇਟ ਪ੍ਰਦੀਪ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਕਟਾਰੀਆ ਇਕ ਬਿਹਤਰੀਨ ਵਕੀਲ ਹੋਣ ਦੇ ਨਾਲ-ਨਾਲ ਆਪਣੇ ਸਮੇਂ ਦੇ ਬਹੁਤ ਵਧੀਆ ਫੁੱਟਬਾਲ ਖਿਡਾਰੀ ਵੀ ਸਨ। ਉਹ ਫ਼ਾਜ਼ਿਲਕਾ ਕਾਲਜ ਦੀ ਫੁੱਟਬਾਲ ਟੀਮ ਦੇ ਕਪਤਾਨ ਸਨ ਅਤੇ ਉਨ੍ਹਾਂ ਨੇ ਇੰਟਰ-ਯੂਨੀਵਰਸਿਟੀ ਫੁੱਟਬਾਲ ਮੁਕਾਬਲਿਆਂ ਵਿਚ ਵੀ ਕਈ ਸਾਲਾਂ ਤੱਕ ਬਤੌਰ ਕਪਤਾਨ ਫ਼ਾਜ਼ਿਲਕਾ ਦੀ ਟੀਮ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਆਪਣੇ ਪਿਤਾ ਜੀ ਦੀ ਯਾਦ ਵਿਚ ‘ਸਵਰਗੀ ਸ਼ਿਵ ਦਿਆਲ ਕਟਾਰੀਆ ਐਡਵੋਕੇਟ ਸਪੋਰਟਸ ਐਕਸੀਲੈਂਸ ਟਰੱਸਟ’ ਦਾ ਗਠਨ ਕੀਤਾ ਗਿਆ ਹੈ। ਟਰੱਸਟ ਵਲੋਂ ਹਰ ਸਾਲ 26 ਨਵੰਬਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਸੂਬਾ ਜਾਂ ਰਾਸ਼ਟਰੀ ਪੱਧਰ ’ਤੇ ਫ਼ਾਜ਼ਿਲਕਾ ਖੇਤਰ ਦਾ ਨਾਮ ਰੌਸ਼ਨ ਕਰਨ ਵਾਲੇ ਇਕ ਜਾਂ ਇਕ ਤੋਂ ਵੱਧ ਹੋਣਹਾਰ ਅਤੇ ਉੱਭਰਦੇ ਖਿਡਾਰੀਆਂ ਨੂੰ ਘੱਟੋ-ਘੱਟ 31 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਜਾਂ ਖੇਡਾਂ ਦਾ ਸਾਮਾਨ ਅਤੇ ਸ਼ੀਲਡ ਭੇਟ ਕੀਤੀ ਜਾਵੇਗੀ। ਇਨਾਮ ਦੀ ਸਾਲਾਨਾ ਰਾਸ਼ੀ ਨੂੰ ਯਕੀਨੀ ਬਣਾਉਣ ਲਈ ਟਰੱਸਟ ਵਲੋਂ ਇਕ ਨਿਸ਼ਚਿਤ ਰਕਮ ਜਮਾਂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖਿਡਾਰੀਆਂ ਦੀ ਨਿਰਪੱਖ ਚੋਣ ਕਰਨ ਲਈ ਟਰੱਸਟ ਵਲੋਂ ਖੇਡ ਮਾਹਿਰਾਂ ਅਤੇ ਖੇਡ ਪ੍ਰੇਮੀਆਂ ’ਤੇ ਆਧਾਰਿਤ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਉੱਭਰਦੇ ਅਤੇ ਲੋੜਵੰਦ ਖਿਡਾਰੀ ਜਾਂ ਖਿਡਾਰੀਆਂ ਦੀ ਚੋਣ ਕਰੇਗੀ।
ਪਿਛਲੀ ਖ਼ਬਰ ਨਵੇਂ ਵਿੱਦਿਅਕ ਵਰ੍ਹੇ ਲਈ ਦਿੱਤੀਆਂ ਸ਼ੁੱਭਕਾਮਨਾਵਾਂ ਅਗਲੀ ਖ਼ਬਰ ਜਨਗਣਨਾ -2027 ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਪਹੁੰਚੀ ਫ਼ਾਜ਼ਿਲਕਾ ਦੇ ਵੱਖ - ਵੱਖ ਇਲਾਕਿਆਂ ’ ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।