ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਵਲੋਂ ਸੱਤਿਆ ਸਾਈਂ ਬਾਬਾ ਦਾ 101ਵਾਂ ਜਨਮ ਦਿਵਸ ਸ਼ਰਧਾ ਨਾਲ ਮਨਾਇਆ
ਫ਼ਾਜ਼ਿਲਕਾ, 25 ਨਵੰਬਰ (ਅਮਰਜੀਤ ਸ਼ਰਮਾ)- ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਵੱਖ-ਵੱਖ ਸੇਵਾ ਪ੍ਰੋਜੈਕਟ ਅਤੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਸ ਮੌਕੇ ਸਮਿਤੀ ਵਲੋਂ ਸਮਾਜ ਸੇਵਾ ਦੇ ਕਾਰਜਾਂ ਰਾਹੀਂ ਸ੍ਰੀ ਸੱਤਿਆ ਸਾਈਂ ਬਾਬਾ ਦੇ ਪਿਆਰ, ਸੇਵਾ ਅਤੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨੂੰ ਅੱਗੇ ਵਧਾਇਆ ਗਿਆ।
ਸ
ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਵਸ ਮੌਕੇ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਦੇ ਮੈਂਬਰ ਨੰਦੀਸ਼ਾਲਾ ਵਿਖੇ ਗਊਆਂ ਲਈ ਗੁੜ ਅਤੇ ਹੋਰ ਸੇਵਾ ਸਮਗਰੀ ਲੈ ਕੇ ਪਹੁੰਚੇ ਹੋਏ। ਅਜੀਤ ਤਸਵੀਰ
26-11-2026
ਫ਼ਾਜ਼ਿਲਕਾ, 25 ਨਵੰਬਰ (ਅਮਰਜੀਤ ਸ਼ਰਮਾ)- ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਵੱਖ-ਵੱਖ ਸੇਵਾ ਪ੍ਰੋਜੈਕਟ ਅਤੇ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਸ ਮੌਕੇ ਸਮਿਤੀ ਵਲੋਂ ਸਮਾਜ ਸੇਵਾ ਦੇ ਕਾਰਜਾਂ ਰਾਹੀਂ ਸ੍ਰੀ ਸੱਤਿਆ ਸਾਈਂ ਬਾਬਾ ਦੇ ਪਿਆਰ, ਸੇਵਾ ਅਤੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨੂੰ ਅੱਗੇ ਵਧਾਇਆ ਗਿਆ। ਸਮਾਗਮਾਂ ਦੀ ਸ਼ੁਰੂਆਤ ਸਵੇਰੇ 11 ਵਜੇ ਸਥਾਨਕ ਆਰੀਆ ਪੁੱਤਰੀ ਪਾਠਸ਼ਾਲਾ ਵਿਖੇ ਓਂਕਾਰ ਉਚਾਰਨ ਅਤੇ ਗਾਇਤਰੀ ਮੰਤਰ ਦੇ ਜਾਪ ਨਾਲ ਕੀਤੀ ਗਈ। ਇਸ ਮੌਕੇ 30 ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ। ਇਸ ਉਪਰੰਤ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਕਮਲ ਕਿਸ਼ੋਰ ਗਰੋਵਰ, ਸ੍ਰੀਮਤੀ ਨੀਲਮ ਸਚਦੇਵਾ ਅਤੇ ਅਸ਼ਵਨੀ ਅਹੂਜਾ ਨੇ ਸੱਤਿਆ ਸਾਈਂ ਬਾਬਾ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਇਸ ਤੋਂ ਬਾਅਦ ਦੁਪਹਿਰ ਸਮੇਂ ਸਥਾਨਕ ਗੀਤਾ ਭਵਨ ਵਿਖੇ ਲੋੜਵੰਦ ਲੋਕਾਂ ਲਈ ਨਰਾਇਣ ਸੇਵਾ ਕੀਤੀ ਗਈ। ਸ਼ਾਮ ਨੂੰ ਨੰਦੀਸ਼ਾਲਾ ਵਿਖੇ ਗਊਆਂ ਲਈ 160 ਕਿੱਲੋ ਗੁੜ ਪਾਇਆ ਗਿਆ। ਇਸ ਉਪਰੰਤ ਅਹੂਜਾ ਸਟਰੀਟ ਵਿਖੇ ਸੇਠ ਪਰਮਾਨੰਦ ਅਹੂਜਾ ਦੇ ਨਿਵਾਸ ਸਥਾਨ ’ਤੇ ਸੱਤਿਆ ਸਾਈਂ ਬਾਬਾ ਦੇ ਜਨਮ ਦਿਵਸ ਨੂੰ ਸਮਰਪਿਤ ਭਜਨ ਸੰਧਿਆ ਕਰਵਾਈ ਗਈ। ਸਮਿਤੀ ਦੇ ਕਨਵੀਨਰ ਕਮਲ ਕਿਸ਼ੋਰ ਗਰੋਵਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿਚ ਓ.ਪੀ. ਸਚਦੇਵਾ, ਸੁਭਾਸ਼ ਬੱਬਰ, ਸਾਈਂ ਪ੍ਰੇਮ, ਅਸ਼ਵਨੀ ਕੁਮਾਰ ਅਹੂਜਾ, ਅੰਮ੍ਰਿਤ ਲਾਲ ਛਾਬੜਾ, ਰੌਸ਼ਨ ਲਾਲ ਗੁੰਬਰ, ਮਹੇਸ਼ ਬੱਬਰ, ਅਸ਼ਵਨੀ ਸ਼ਰਮਾ, ਚੰਦਨ ਸ਼ਰਮਾ, ਕੇਵਲ ਸਚਦੇਵਾ, ਪੰਕਜ ਗੋਕਲਾਨੀ, ਨਰੇਸ਼ ਗੁੰਬਰ ਤੋਂ ਇਲਾਵਾ ਸ੍ਰੀਮਤੀ ਉਰਮਿਲਾ ਗਰੋਵਰ, ਨੀਲਮ ਸਚਦੇਵਾ, ਸੁਦੇਸ਼ ਬੱਬਰ, ਸੋਨਮ ਸ਼ਰਮਾ, ਰਜਨੀ ਗੋਕਲਾਨੀ, ਸੰਜਨਾ ਬੱਬਰ, ਸੁਨੀਤਾ ਅਹੂਜਾ, ਸੁਧਾ ਅਤੇ ਗੀਤੂ ਵਰਮਾ ਸਮੇਤ ਹੋਰ ਸਾਈਂ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਭਜਨ ਸੰਧਿਆ ਦੌਰਾਨ ਸਾਈਂ ਭਗਤਾਂ ਨੇ ਭਗਤੀ ਮਈ ਭਜਨਾਂ ਦਾ ਅਨੰਦ ਮਾਣਿਆ।