21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਜਲਾਲਾਬਾਦ ਦੇ ਗੋਦਾਮ ’ਚੋਂ ਡੇਢ ਲੱਖ ਦਾ ਝੋਨਾ ਚੋਰੀ

ਜਲਾਲਾਬਾਦ,20ਨਵੰਬਰ (ਜਤਿੰਦਰ ਪਾਲ ਸਿੰਘ)-ਅੱਜ ਤੜਕੇ ਸਵੇਰੇ ਜਲਾਲਾਬਾਦ ਦੇ ਅਰਾਈਆਂ ਵਾਲਾ ਰੋਡ ਸਥਿਤ ਬਹਿਲ ਬ੍ਰਦਰਜ਼ ਦੇ ਗੋਦਾਮ ਵਿਚ ਨਕਾਬਪੋਸ਼ ਬਦਮਾਸ਼ਾਂ ਨੇ ਤਲਵਾਰ ਦੀ ਨੋਕ ’ਤੇ ਚੌਕੀਦਾਰ ਨੂੰ ਬੰਧਕ ਬਣਾ ਕੇ ਝੋਨੇ ਦੇ ਕਰੀਬ 100 ਬੈਗ ਚੋਰੀ ਕਰਕੇ ਪਿਕਅਪ ਗੱਡੀ ਵਿਚ ਲੈ ਕੇ ਫ਼ਰਾਰ ਹੋ ਗਏ। ਚੋਰੀ ਹੋਏ ਝੋਨੇ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ।

ਅਜੀਤ ਡੈਸਕ 21-11-2026
ਜਲਾਲਾਬਾਦ,20ਨਵੰਬਰ (ਜਤਿੰਦਰ ਪਾਲ ਸਿੰਘ)-ਅੱਜ ਤੜਕੇ ਸਵੇਰੇ ਜਲਾਲਾਬਾਦ ਦੇ ਅਰਾਈਆਂ ਵਾਲਾ ਰੋਡ ਸਥਿਤ ਬਹਿਲ ਬ੍ਰਦਰਜ਼ ਦੇ ਗੋਦਾਮ ਵਿਚ ਨਕਾਬਪੋਸ਼ ਬਦਮਾਸ਼ਾਂ ਨੇ ਤਲਵਾਰ ਦੀ ਨੋਕ ’ਤੇ ਚੌਕੀਦਾਰ ਨੂੰ ਬੰਧਕ ਬਣਾ ਕੇ ਝੋਨੇ ਦੇ ਕਰੀਬ 100 ਬੈਗ ਚੋਰੀ ਕਰਕੇ ਪਿਕਅਪ ਗੱਡੀ ਵਿਚ ਲੈ ਕੇ ਫ਼ਰਾਰ ਹੋ ਗਏ। ਚੋਰੀ ਹੋਏ ਝੋਨੇ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਪਿਕਅਪ ਗੱਡੀ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਚੌਕੀਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਗੋਦਾਮ ਵਿਚੋਂ ਝੋਨੇ ਦੀਆਂ ਟਰੈਕਟਰ-ਟਰਾਲੀਆਂ ਨਿਕਲਣ ਤੋਂ ਬਾਅਦ ਉਹ ਪਿਛਲੇ ਹਿੱਸੇ ਵਿਚ ਗੇੜਾ ਲਗਾਉਣ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਗੋਦਾਮ ਦੇ ਅੰਦਰ ਮੌਜੂਦ ਦੋ ਨਕਾਬਪੋਸ਼ ਨੌਜਵਾਨਾਂ ਨੇ ਤਲਵਾਰ ਦੀ ਨੋਕ ’ਤੇ ਉਸ ਨੂੰ ਬੰਧਕ ਬਣਾ ਲਿਆ। ਬਦਮਾਸ਼ਾਂ ਨੇ ਗੋਦਾਮ ਵਿਚ ਬਣੇ ਮਜ਼ਦੂਰਾਂ ਦੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਤਾਂ ਜੋ ਕੋਈ ਬਾਹਰ ਨਾ ਆ ਸਕੇ ਅਤੇ ਟਰੈਕਟਰ-ਟਰਾਲੀ ਵਿਚ ਰੱਖੇ ਝੋਨੇ ਦੇ ਕਰੀਬ 100 ਬੈਗ ਚੁੱਕ ਕੇ ਬਾਹਰ ਖੜ੍ਹੀ ਪਿਕਅਪ ਗੱਡੀ ਵਿਚ ਲੈ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਚੌਕੀਦਾਰ ਨੇ ਮਾਲਕ ਨੂੰ ਇਤਲਾਹ ਦਿੱਤੀ। ਮਾਲਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੋਦਾਮ ਵਿਚ ਚੋਰੀ ਹੋ ਚੁੱਕੀ ਹੈ। ਸੁਰੱਖਿਆ ਦੇ ਮੱਦੇਨਜ਼ਰ ਕੰਧ ਉੱਚੀ ਕਰਵਾਉਣ ਦੇ ਨਾਲ ਉਸ ’ਤੇ ਕੱਚ ਅਤੇ ਕੰਡੇ ਵਾਲੀ ਤਾਰ ਲਗਵਾਈ ਗਈ ਸੀ। ਇਸ ਦੇ ਬਾਵਜੂਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਅਧਿਕਾਰੀ ਸਰਵਣ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਰਦਾਤ ਵਿਚ ਵਰਤੀ ਗਈ ਪਿਕਅਪ ਗੱਡੀ ਦੀ ਸੀ.ਸੀ.ਟੀ.ਵੀ ਫੁਟੇਜ ਸਾਹਮਣੇ ਆਈ ਹੈ। ਇਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਜੀ.ਆਰ.ਪੀ ਅਬੋਹਰ ਦੇ ਨਵੇਂ ਥਾਣਾ ਇੰਚਾਰਜ ਸ਼ਾਮ ਸੁੰਦਰ ਸ਼ਰਮਾ ਨੇ ਸੰਭਾਲੀ ਕਮਾਨ-ਰੇਲਵੇ ਸਟੇਸ਼ਨ ’ਤੇ ਚਲਾਈ ਵਿਸ਼ੇਸ਼ ਚੈਕਿੰਗ ਮ... ਅਗਲੀ ਖ਼ਬਰ ਐਂਟੀਬਾਇਓਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਨਾਲ ਵਧ ਰਿਹਾ ਹੈ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਦਾ ਖ਼ਤਰਾ- ਡਾ.ਪਰਵਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।