ਪ੍ਰਵਾਸੀ ਮਜ਼ਦੂਰ ਯੂਨੀਅਨ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ
ਅਬੋਹਰ, 17 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਪ੍ਰਵਾਸੀ ਮਜ਼ਦੂਰ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਡੰਗਰ ਖੇੜਾ ਅਤੇ ਸਲਾਹਕਾਰ ਕਾਮਰੇਡ ਅਵਤਾਰ ਸਿੰਘ ਅਬੋਹਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਮਿਲਿਆ। ਇਸ ਦੌਰਾਨ ਵਫ਼ਦ ਨੇ ਲਿਖਤੀ ਮੰਗ ਕੀਤੀ ਕਿ ਅਬੋਹਰ ਨੇੜੇ ਇੱਟ ਭੱਠਿਆਂ ਤੇ ਕੰਮ ਕਰਦੇ ਲੇਬਰ ਵਰਕਰਾਂ ਅਤੇ ਮਾਲਕਾਂ ਦੇ ਆਪਸੀ ਸੰਬੰਧ ਸਹਿਯੋਗ ਪੂਰਨ ਹਨ ਪਰ ਕੁੱਝ ਦੂਸਰੇ ਜ਼ਿਲ੍ਹਿਆਂ ਤੋਂ ਆ ਕੇ ਅਖੌਤੀ ਲੀਡਰ ਇਲਾਕੇ ਅੰਦਰ ਝੂਠੀ ਸ਼ਿਕਾਇਤਾਂ ਬੰਧਕ ਮਜ਼ਦੂਰੀ ਦੀਆਂ ਕਰਕੇ ਛਾਪੇ ਮਰਵਾ ਰਹੇ ਹਨ ਜੋ ਕਿ ਬਲੈਕ ਮੇਲਿੰਗ ਕਰ ਰਹੇ ਹਨ।
ਕਾਮਰੇਡ ਅਵਤਾਰ ਸਿੰਘ
18-11-2026