ਬੱਚੀ ਦੀ ਦਵਾਈ ਲੈਣ ਆਏ ਪਰਿਵਾਰ ਦੀ ਚਮਕੀ ਕਿਸਮਤ, ਨਿਕਲੀ 50 ਹਜ਼ਾਰ ਰੁਪਏ ਦੀ ਲਾਟਰੀ
ਫ਼ਾਜ਼ਿਲਕਾ, 11 ਨਵੰਬਰ (ਦਵਿੰਦਰ ਪਾਲ ਸਿੰਘ)-ਨੇੜਲੇ ਪਿੰਡ ਲਾਧੂਕਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੀ ਕਿਸਮਤ ਉਸ ਸਮੇਂ ਚਮਕ ਗਈ, ਜਦੋਂ ਆਪਣੀ ਬਿਮਾਰ ਧੀ ਖ਼ੁਸ਼ੀ ਦੀ ਦਵਾਈ ਲੈਣ ਫ਼ਾਜ਼ਿਲਕਾ ਆਏ ਪਰਿਵਾਰ ਨੇ ਰੂਪ ਚੰਦ ਲਾਟਰੀ ਸਟਾਲ ਤੋਂ ਖ਼ਰੀਦੀ ਟਿਕਟ ’ਤੇ 50 ਹਜ਼ਾਰ ਰੁਪਏ ਦਾ ਇਨਾਮ ਜਿੱਤ ਲਿਆ। ਪਰਮਜੀਤ ਸਿੰਘ ਲਾਧੂਕਾ ਮੰਡੀ ਵਿਖੇ ਬਿਜਲੀ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਧੀ ਦੇ ਇਲਾਜ ਲਈ ਉਹ ਕਿਸੇ ਹੋਰ ਦਾ ਮੋਟਰਸਾਈਕਲ ਮੰਗ ਕੇ ਲਿਆਏ ਸਨ।
ਅਜੀਤ ਡੈਸਕ
12-11-2026