06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਤਤ ਜੀਵਨ ਸ਼ੈਲੀ ਹਫ਼ਤਾ : ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ਸਵੱਛ ਅਤੇ ਸੁਰੱਖਿਅਤ ਖਾਧ ਪ੍ਰਣਾਲੀ ਬਾਰੇ ਜਾਗਰੂਕਤਾ ਅਭਿਆਨ

ਫ਼ਿਰੋਜ਼ਪੁਰ, 5 ਨਵੰਬਰ (ਰਾਕੇਸ਼ ਚਾਵਲਾ)-ਰੇਲਵੇ ਬੋਰਡ ਅਤੇ ਪ੍ਰਧਾਨ ਕਾਰਾਲਿਆ ਉੱਤਰ ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਿਰੋਜ਼ਪੁਰ ਮੰਡਲ ਵਿਚ 01 ਤੋਂ 07 ਨਵੰਬਰ 2026 ਤੱਕ ‘ਬ੍ਰਿਕਸ ਸਤਤ ਜੀਵਨ ਸ਼ੈਲੀ ਹਫ਼ਤਾ-2026’ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ 04 ਨਵੰਬਰ 2026 ਨੂੰ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਉੱਪਰ ਕੈਟਰਿੰਗ ਸਟਾਫ਼ ਨੂੰ ਸਤਤ ਅਤੇ ਸੁਰੱਖਿਅਤ ਖਾਧ ਪ੍ਰਣਾਲੀ ਬਾਰੇ ਵਿਸ਼ੇਸ਼ ਤੌਰ ’ਤੇ ਜਾਗਰੂਕ ਕੀਤਾ ਗਿਆ।

ਬ੍ਰਿਕਸ ਸਤਤ ਜੀਵਨ ਸ਼ੈਲੀ ਹਫ਼ਤਾ ਦੇ ਤਹਿਤ ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ’ਤੇ ਸਵੱਛ ਅਤੇ ਸੁਰੱਖਿਅਤ ਖਾਧ ਪ੍ਰਣਾਲੀ ਬਾਰੇ ਜਾਗਰੂਤਾ ਅਭਿਆਨ ਤਹਿਤ ਰੇਲਵੇ ਦੇ ਕਰਮਚਾਰੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 06-11-2026
ਫ਼ਿਰੋਜ਼ਪੁਰ, 5 ਨਵੰਬਰ (ਰਾਕੇਸ਼ ਚਾਵਲਾ)-ਰੇਲਵੇ ਬੋਰਡ ਅਤੇ ਪ੍ਰਧਾਨ ਕਾਰਾਲਿਆ ਉੱਤਰ ਰੇਲਵੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫ਼ਿਰੋਜ਼ਪੁਰ ਮੰਡਲ ਵਿਚ 01 ਤੋਂ 07 ਨਵੰਬਰ 2026 ਤੱਕ ‘ਬ੍ਰਿਕਸ ਸਤਤ ਜੀਵਨ ਸ਼ੈਲੀ ਹਫ਼ਤਾ-2026’ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ 04 ਨਵੰਬਰ 2026 ਨੂੰ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਉੱਪਰ ਕੈਟਰਿੰਗ ਸਟਾਫ਼ ਨੂੰ ਸਤਤ ਅਤੇ ਸੁਰੱਖਿਅਤ ਖਾਧ ਪ੍ਰਣਾਲੀ ਬਾਰੇ ਵਿਸ਼ੇਸ਼ ਤੌਰ ’ਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਕਰਮਚਾਰੀਆਂ ਨੂੰ ਖਾਧ ਪਦਾਰਥਾਂ ਦੀ ਬਰਬਾਦੀ ਨੂੰ ਰੋਕਣ, ਭੋਜਨ ਦਾ ਉਚਿੱਤ ਅਤੇ ਜ਼ਿੰਮੇਵਾਰੀਪੂਰਵਕ ਇਸਤੇਮਾਲ ਕਰਨ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਖਾਧ ਪਦਾਰਥਾਂ ਨੂੰ ਸਾਫ਼-ਸੁਥਰੇ ਅਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਕਰਨ ਅਤੇ ਖਾਧ ਰਹਿੰਦ-ਖੂੰਹਦ (ਕਚਰੇ) ਨੂੰ ਸਿਰਫ਼ ਨਿਰਧਾਰਿਤ ਡਸਟਬਿਨ ਵਿਚ ਹੀ ਪਾਉਣ ਦੀ ਹਦਾਇਤ ਕੀਤੀ ਗਈ। ਇਸ ਅਭਿਆਨ ਦਾ ਮੁੱਖ ਉਦੇਸ਼ ਸਟੇਸ਼ਨਾਂ ਅਤੇ ਆਲੇ-ਦੁਆਲੇ ਸਵੱਛਤਾ ਬਣਾਈ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਵਿਚ ਹਰੇਕ ਕਰਮਚਾਰੀ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ, ਤਾਂ ਜੋ ਭਵਿੱਖ ਲਈ ਇਕ ਸਿਹਤਮੰਦ ਅਤੇ ਟਿਕਾਊ ਵਾਤਾਵਰਨ ਤਿਆਰ ਕੀਤਾ ਜਾ ਸਕੇ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਵਲੋਂ ਸਕੂਲ ਵਿਚ ਵਾਤਾਵਰਨ ਸੰਬੰਧੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।