ਫ਼ਾਜ਼ਿਲਕਾ ਤੋਂ ਜੰਮੂ-ਕਟੜਾ (ਵੈਸ਼ਨੋ ਦੇਵੀ) ਲਈ ਜਲਦ ਚੱਲੇਗੀ ਇਕ ਹੋਰ ਨਵੀਂ ਰੇਲ ਗੱਡੀ-ਵਿਨੋਦ ਭਵਾਨੀਆ
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੇਂਜਰ ਸਮਿਤੀ ਦੇ ਜ਼ੋਨਲ ਪ੍ਰਧਾਨ ਅਤੇ ਜ਼ੋਨਲ ਰੇਲਵੇ ਉਪਭੋਗਤਾ ਸਲਾਹਕਾਰ ਸਮਿਤੀ ਦੇ ਮੈਂਬਰ ਵਿਨੋਦ ਕੁਮਾਰ ਭਵਾਨੀਆ ਅਤੇ ਸਮਿਤੀ ਦੇ ਹੋਰ ਮੈਂਬਰਾਂ ਦੇ ਲਗਾਤਾਰ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਲਈ ਹੁਣ ਜੰਮੂ-ਕਟੜਾ ( ਸ਼੍ਰੀ ਵੈਸ਼ਨੋ ਦੇਵੀ) ਲਈ ਜਲਦ ਹੀ ਇਕ ਨਵੀਂ ਰੇਲਗੱਡੀ ਸ਼ੁਰੂ ਹੋਣ ਜਾ ਰਹੀ ਹੈ।
ਫ਼ਾਜ਼ਿਲਕਾ, 4 ਨਵੰਬਰ (ਦਵਿੰਦਰ ਪਾਲ ਸਿੰਘ)-ਨਾਰਦਰਨ ਰੇਲਵੇ ਪੈਸੇਂਜਰ ਸਮਿਤੀ ਦੇ ਜ਼ੋਨਲ ਪ੍ਰਧਾਨ ਅਤੇ ਜ਼ੋਨਲ ਰੇਲਵੇ ਉਪਭੋਗਤਾ ਸਲਾਹਕਾਰ ਸਮਿਤੀ ਦੇ ਮੈਂਬਰ ਵਿਨੋਦ ਕੁਮਾਰ ਭਵਾਨੀਆ ਅਤੇ ਸਮਿਤੀ ਦੇ ਹੋਰ ਮੈਂਬਰਾਂ ਦੇ ਲਗਾਤਾਰ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਫ਼ਾਜ਼ਿਲਕਾ ਇਲਾਕੇ ਦੇ ਲੋਕਾਂ ਲਈ ਹੁਣ ਜੰਮੂ-ਕਟੜਾ ( ਸ਼੍ਰੀ ਵੈਸ਼ਨੋ ਦੇਵੀ) ਲਈ ਜਲਦ ਹੀ ਇਕ ਨਵੀਂ ਰੇਲਗੱਡੀ ਸ਼ੁਰੂ ਹੋਣ ਜਾ ਰਹੀ ਹੈ। ਇਹ ਰੇਲਗੱਡੀ ਜੰਮੂ-ਕਟੜਾ ਤੋਂ ਚੱਲ ਕੇ ਜਲੰਧਰ, ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਅਤੇ ਸ਼੍ਰੀ ਗੰਗਾਨਗਰ ਹੁੰਦੇ ਹੋਏ ਭਗਤ ਕੀ ਕੋਠੀ (ਜੋਧਪੁਰ) ਤੱਕ ਜਾਵੇਗੀ। ਇਸ ਟਰੇਨ ਨੂੰ ਚਲਾਉਣ ਲਈ ਰੇਲਵੇ ਵਿਭਾਗ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸ਼੍ਰੀ ਗੰਗਾਨਗਰ ਤੋਂ ਨਾਂਦੇੜ ਸਾਹਿਬ (ਹਜ਼ੂਰ ਸਾਹਿਬ) ਜਾਣ ਵਾਲੀ ਰੇਲਗੱਡੀ ਦਾ ਰੂਟ ਬਦਲ ਕੇ ਅਬੋਹਰ, ਫ਼ਾਜ਼ਿਲਕਾ, ਮੁਕਤਸਰ ਅਤੇ ਕੋਟਕਪੂਰਾ ਰਾਹੀਂ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਨਾਲ ਹੀ, ਰੇਲਗੱਡੀ ਸੰਖਿਆ 14701/14702 ਅਰਾਵਲੀ ਐਕਸਪ੍ਰੈੱਸ ਦਾ ਵਿਸਥਾਰ ਅਬੋਹਰ ਤੋਂ ਫ਼ਾਜ਼ਿਲਕਾ, ਜਲਾਲਾਬਾਦ ਅਤੇ ਫ਼ਿਰੋਜ਼ਪੁਰ ਤੱਕ ਕਰਨ ਲਈ ਰੇਲਵੇ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਵਿਨੋਦ ਭਵਾਨੀਆ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਫ਼ਾਜ਼ਿਲਕਾ ਨੂੰ ਰੇਲ ਸੁਵਿਧਾਵਾਂ ਨਾਲ ਜੋੜਨ ਲਈ ਯਤਨਸ਼ੀਲ ਹਨ। ਹੁਣ ਫ਼ਾਜ਼ਿਲਕਾ ਨੂੰ 3 ਦੀ ਜਗਾ 4 ਨਵੀਆਂ ਰੇਲਗੱਡੀਆਂ ਦੀ ਸਹੂਲਤ ਮਿਲਣ ਜਾ ਰਹੀ ਹੈ, ਜਿਨ੍ਹਾਂ ਵਿਚ ਫ਼ਾਜ਼ਿਲਕਾ ਤੋਂ ਚੰਡੀਗੜ੍ਹ, ਨਵੀਂ ਦਿੱਲੀ, ਹਰਿਦੁਆਰ ਅਤੇ ਜੰਮੂ-ਕਟੜਾ ਲਈ ਚੱਲਣ ਵਾਲੀਆਂ ਰੇਲਗੱਡੀਆਂ ਸ਼ਾਮਲ ਹਨ।