03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਵਿਖੇ ਰੂਹਾਨੀ ਸਤਿਸੰਗ ਆਯੋਜਿਤ

ਫ਼ਾਜ਼ਿਲਕਾ, 2 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗ੍ਰਿਤ ਸੰਸਥਾਨ ਵਲੋਂ ਫ਼ਾਜ਼ਿਲਕਾ ਵਿਖੇ ਇਕ ਰੂਹਾਨੀ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਵਾਮੀ ਦਿਨਕਰਾਨੰਦ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਪੂਰੀ ਜ਼ਿੰਦਗੀ ਸੰਸਾਰਿਕ ਵਸਤੂਆਂ ਅਤੇ ਚਿੰਤਾਵਾਂ ਪਿੱਛੇ ਭੱਜਦਾ ਰਹਿੰਦਾ ਹੈ, ਜਦੋਂ ਕਿ ਸੱਚਾ ਸੁੱਖ ਬਾਹਰੀ ਦੁਨੀਆ ਵਿਚ ਨਹੀਂ ਬਲਕਿ ਆਪਣੇ ਅੰਦਰ ਪ੍ਰਭੂ ਨੂੰ ਜਾਣਨ ਵਿਚ ਹੈ।

ਫ਼ਾਜ਼ਿਲਕਾ ਵਿਖੇ ਆਯੋਜਿਤ ਸਤਿਸੰਗ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਵਾਮੀ ਦਿਨਕਰਾਨੰਦ। ਅਜੀਤ ਤਸਵੀਰ 03-11-2026
ਫ਼ਾਜ਼ਿਲਕਾ, 2 ਨਵੰਬਰ (ਦਵਿੰਦਰ ਪਾਲ ਸਿੰਘ)-ਦਿਵਿਆ ਜਯੋਤੀ ਜਾਗ੍ਰਿਤ ਸੰਸਥਾਨ ਵਲੋਂ ਫ਼ਾਜ਼ਿਲਕਾ ਵਿਖੇ ਇਕ ਰੂਹਾਨੀ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਵਾਮੀ ਦਿਨਕਰਾਨੰਦ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਪੂਰੀ ਜ਼ਿੰਦਗੀ ਸੰਸਾਰਿਕ ਵਸਤੂਆਂ ਅਤੇ ਚਿੰਤਾਵਾਂ ਪਿੱਛੇ ਭੱਜਦਾ ਰਹਿੰਦਾ ਹੈ, ਜਦੋਂ ਕਿ ਸੱਚਾ ਸੁੱਖ ਬਾਹਰੀ ਦੁਨੀਆ ਵਿਚ ਨਹੀਂ ਬਲਕਿ ਆਪਣੇ ਅੰਦਰ ਪ੍ਰਭੂ ਨੂੰ ਜਾਣਨ ਵਿਚ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦੀ ਸੋਚ ਅਤੇ ਜੀਵਨ ਜਿਊਣ ਦਾ ਨਜ਼ਰੀਆ ਬਦਲਦਾ ਹੈ। ਗੁਰੂ ਸਾਨੂੰ ਨਿਮਰਤਾ, ਸੇਵਾ, ਪ੍ਰੇਮ ਅਤੇ ਪਰਉਪਕਾਰ ਦਾ ਮਾਰਗ ਦਿਖਾਉਂਦੇ ਹਨ। ਗੁਰੂ ਪ੍ਰਤੀ ਸੱਚੀ ਸ਼ਰਧਾ ਕੇਵਲ ਮੱਥਾ ਟੇਕਣ ਵਿਚ ਨਹੀਂ, ਬਲਕਿ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਣ ਵਿਚ ਹੈ। ਸਮਾਗਮ ਦੇ ਅੰਤ ਵਿਚ ਸਵਾਮੀ ਬਲਦੇਵ ਸਿੰਘ, ਸਵਾਮੀ ਗੁਰਪ੍ਰੀਤ ਸਿੰਘ ਅਤੇ ਸਵਾਮੀ ਵਰਿੰਦਰ ਸਿੰਘ ਵਲੋਂ ਮਧੁਰ ਭਜਨ ਗਾਇਣ ਕਰਕੇ ਸੰਗਤਾਂ ਨੂੰ ਨਾਮ ਰਸ ਨਾਲ ਜੋੜਿਆ ਗਿਆ।
ਪਿਛਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਗੋਲਡੀ ਕੰਬੋਜ ਇਕ ਵਾਰ ਫਿਰ ਜਲਾਲਾਬਾਦ ਤੋਂ ਜਿੱਤ ਕੇ ਇਤਿਹਾਸ ਰਚਣਗੇ- ਪ੍ਰਦੀਪ ਚੁੱਘ, ਅੰਕੁਸ਼ ਮੁਟਨੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।