ਫ਼ਾਜ਼ਿਲਕਾ ’ਚ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਬੜੇ ਉਤਸ਼ਾਹ ਨਾਲ ਮਨਾਇਆ
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਫ਼ਾਜ਼ਿਲਕਾ ਇਲਾਕੇ ਅੰਦਰ ਸੁਹਾਗਣਾ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਿਮਰਨ ਕੀ ਦੁਨੀਆਂ ਅਤੇ ਆਜ ਕੱਲ੍ਹ ਬੁਟੀਕ ਵਲੋਂ ਕਰਵਾ ਕੂਇਨ ਪ੍ਰੋਗਰਾਮ ਕਰਵਾਇਆ ਗਿਆ।
ਫ਼ਾਜ਼ਿਲਕਾ, 29 ਅਕਤੂਬਰ (ਦਵਿੰਦਰ ਪਾਲ ਸਿੰਘ)-ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਫ਼ਾਜ਼ਿਲਕਾ ਇਲਾਕੇ ਅੰਦਰ ਸੁਹਾਗਣਾ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਸਿਮਰਨ ਕੀ ਦੁਨੀਆਂ ਅਤੇ ਆਜ ਕੱਲ੍ਹ ਬੁਟੀਕ ਵਲੋਂ ਕਰਵਾ ਕੂਇਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਖ਼ੁਸ਼ੀ ਫਾਊਂਡੇਸ਼ਨ ਦੀ ਸੰਚਾਲਕਾ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ-ਪਤਨੀ ਸ੍ਰੀਮਤੀ ਖ਼ੁਸ਼ਬੂ ਸਾਵਨਸੁੱਖਾ ਪੁੱਜੇ। ਪ੍ਰੋਗਰਾਮ ਦੀ ਸੰਚਾਲਕਾ ਅੰਜੂ ਅਨੇਜਾ ਅਤੇ ਸਿਮਰਨ ਅਨੇਜਾ ਵਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ਭਾਗ ਲੈਂਦਿਆਂ ਵਨ ਮਿੰਟ ਗੇਮ, ਡਾਂਸ ਮੁਕਾਬਲੇ ਆਦਿ ਵਿਚ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਖ਼ੁਸ਼ਬੂ ਸਾਵਨਸੁੱਖਾ ਨੇ ਇਸ ਤਿਉਹਾਰ ਦੀ ਸਾਰੀਆਂ ਮਹਿਲਾਵਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਾਡੇ ਵਿਰਸੇ ਅਤੇ ਧਰਮ ਨਾਲ ਸਬੰਧਿਤ ਹੈ। ਅਜੋਕੇ ਭੱਜ ਦੋੜ ਭਰੇ ਸਮੇਂ ਵਿਚ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਣਾ ਅਤੇ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਸਾਰਾ ਦਿਨ ਭੁੱਖੇ ਪਿਆਸੇ ਰਹਿਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦੇ ਹਨ। ਉਨ੍ਹਾਂ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦਾ ਵੀ ਸੱਦਾ ਦਿੱਤਾ। ਇਸ ਤੋਂ ਪਹਿਲਾਂ ਮਹਿਲਾਵਾਂ ਵਲੋਂ ਕਰਵੇ ਦੀ ਕਥਾ ਸੁਣੀ ਗਈ। ਹੋਏ ਪ੍ਰੋਗਰਾਮ ਵਿਚ ਵੱਖ-ਵੱਖ ਵਰਗ ਨਾਲ ਸਬੰਧਿਤ ਮਹਿਲਾਵਾਂ ਦੀ ਚੋਣ ਕੀਤੀ ਗਈ। ਜਿਸ ਵਿਚ ਦਿਗਿਆਸਾ ਲੂਣਾ ਨੂੰ ਕਰਵਾ ਕੂਈਨ ਚੁਣਿਆ ਗਿਆ। ਜਿਸ ਨੂੰ ਨਗਦ ਇਨਾਮ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਸੁਨੈਨਾ ਸਚਦੇਵਾ ਅਤੇ ਟਿਮਸੀ ਸਚਦੇਵਾ ਵਲੋਂ ਨਿਭਾਈ ਗਈ। ਇਸ ਤੋਂ ਇਲਾਵਾ ਸ੍ਰੀ ਅਗਰਵਾਲ ਸਭਾ ਦੇ ਮਹਿਲਾ ਵਿੰਗ ਵਲੋਂ ਕਰਵਾ-ਚੌਥ ਦੇ ਪਵਿੱਤਰ ਦਿਹਾੜੇ ਮੌਕੇ ਇਕ ਵਿਸ਼ੇਸ਼ ‘ਕਰਵਾ-ਚੌਥ ਸੈਲੀਬ੍ਰੇਸ਼ਨ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਭਾ ਵਲੋਂ ਚਲਾਏ ਜਾ ਰਹੇ ਸ੍ਰੀ ਅਗਰਵਾਲ ਕਮਿਊਨਿਟੀ ਹਾਲ ਵਿਖੇ ਇਹ ਸਮਾਗਮ ਮਹਿਲਾ ਵਿੰਗ ਦੀ ਪ੍ਰਧਾਨ ਸੋਨੀਆ ਗਰਗ ਦੀ ਸੁਚੱਜੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਅਗਰਵਾਲ, ਸੁਸ਼ੀਲ ਗੁਪਤਾ, ਸਤੀਸ਼ ਸਿੰਗਲਾ, ਤਰਸੇਮ ਅਗਰਵਾਲ ਅਤੇ ਹੋਰ ਮੈਂਬਰਾਂ ਦੀ ਟੀਮ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀ। ਪ੍ਰੋਗਰਾਮ ਵਿਚ ਡਾ.ਮਨੀ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਮਹਿਲਾ ਮੈਂਬਰਾਂ ਨੇ ਵੱਖ-ਵੱਖ ਗੀਤਾਂ ’ਤੇ ਗਰੁੱਪ ਅਤੇ ਸੋਲੋ ਡਾਂਸ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ। ਡਾਂਸ ਦੀਆਂ ਪੇਸ਼ਕਾਰੀਆਂ ਵਿਚ ਨੀਤੂ ਗਰਗ, ਪ੍ਰਧਾਨ ਸੋਨੀਆ ਗਰਗ, ਨੇਹਾ, ਪ੍ਰਵੀਨ, ਨਿਸ਼ੂ, ਅਕਾ, ਬਰਖਾ ਅਤੇ ਪੱਲਵੀ ਅਗਰਵਾਲ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਦਕਿ ਅਨੂ ਅਗਰਵਾਲ ਨੇ ਆਪਣੇ ਪਤੀ ਨੂੰ ਸਮਰਪਿਤ ਇਕ ਭਾਵਪੂਰਤ ਗੀਤ ਗਾਇਆ। ਸਮਾਗਮ ਦੌਰਾਨ ‘ਕਰਵਾ ਕੁਈਨ’ ਦੀ ਚੋਣ ਲਈ ਇਕ ਰੋਚਕ ਖੇਡ ਖੇਡੀ ਗਈ। ਕਰੀਬ 20 ਮਹਿਲਾ ਮੈਂਬਰਾਂ ਨੇ ਰੈਂਪ ਵਾਕ ਕੀਤਾ, ਜਿਨ੍ਹਾਂ ਨੂੰ ਸੀਲਬੰਦ ਕੱਪ ਦਿੱਤੇ ਗਏ। ਜਿਸ ਪ੍ਰਤੀਯੋਗੀ ਦੇ ਕੱਪ ਵਿਚੋਂ ਲਾਲ ਗੁਲਾਬ ਨਿਕਲਿਆ, ਉਸ ਨੂੰ ‘ਕਰਵਾ ਕੁਈਨ’ ਚੁਣਿਆ ਗਿਆ। ਇਸ ਪ੍ਰਤੀਯੋਗਤਾ ਵਿਚ ਲਵਲੀ ਗਰਗ ‘ਕਰਵਾ ਕੁਈਨ’ ਬਣੀ, ਜਿਨ੍ਹਾਂ ਨੂੰ ਤਾਜ ਪਹਿਨਾ ਕੇ ਅਤੇ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਖੇਡਾਂ ਦਾ ਸੰਚਾਲਨ ਨੀਨਾ, ਪੂਜਾ, ਵੈਸ਼ਾਲੀ, ਡੇਜ਼ੀ ਗੁਪਤਾ, ਸੁਮਨ ਜੈਨ, ਪੂਜਾ ਗੋਇਲ ਅਤੇ ਮਧੂ ਅਗਰਵਾਲ ਨੇ ਸਾਂਝੇ ਤੌਰ ’ਤੇ ਕੀਤਾ। ਮਹਿਲਾ ਵਿੰਗ ਦੀਆਂ ਮੈਂਬਰਾਂ ਨੇ ਇਸ ਆਯੋਜਨ ਰਾਹੀਂ ਜਿੱਥੇ ਮਨੋਰੰਜਨ ਕੀਤਾ, ਉੱਥੇ ਹੀ ਸਨਾਤਨ ਧਰਮ ਦੀਆਂ ਪਰੰਪਰਾਵਾਂ ਨੂੰ ਵੀ ਉਤਸ਼ਾਹ ਨਾਲ ਨਿਭਾਇਆ