24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਫ਼ਾਜ਼ਿਲਕਾ ਇਲਾਕੇ ਅੰਦਰ ਅਸਮਾਨ ’ਤੇ ਛਾਈਆਂ ਕਾਲੀਆਂ ਘਟਾਵਾਂ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਸਾਹ ਸੁਕਾਏ

ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਮੁੜ ਦੁਬਾਰਾ ਹੋਈ ਵਰਖਾ ਨੇ ਝੋਨੇ ਦੀ ਵਢਾਈ ਨੂੰ ਜਿੱਥੇ ਰੋਕ ਦਿੱਤਾ ਹੈ, ਕੰਬਾਈਨਾਂ ਅਤੇ ਗੱਠਾਂ ਬਣਾਉਣ ਵਾਲੇ ਬੇਲਰ ਇਕਦਮ ਖੜ੍ਹ ਗਏ। ਮੀਂਹ ਨਾਲ ਨੀਵੀਂਆਂ ਥਾਵਾਂ ’ਤੇ ਦਾਣਾ ਮੰਡੀ ਵਿਚ ਪਾਣੀ ਭਰ ਗਿਆ।

ਅਜੀਤ ਡੈਸਕ 24-10-2026
ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਮੁੜ ਦੁਬਾਰਾ ਹੋਈ ਵਰਖਾ ਨੇ ਝੋਨੇ ਦੀ ਵਢਾਈ ਨੂੰ ਜਿੱਥੇ ਰੋਕ ਦਿੱਤਾ ਹੈ, ਕੰਬਾਈਨਾਂ ਅਤੇ ਗੱਠਾਂ ਬਣਾਉਣ ਵਾਲੇ ਬੇਲਰ ਇਕਦਮ ਖੜ੍ਹ ਗਏ। ਮੀਂਹ ਨਾਲ ਨੀਵੀਂਆਂ ਥਾਵਾਂ ’ਤੇ ਦਾਣਾ ਮੰਡੀ ਵਿਚ ਪਾਣੀ ਭਰ ਗਿਆ। ਫ਼ਾਜ਼ਿਲਕਾ ਇਲਾਕੇ ਅੰਦਰ ਜਿਵੇਂ ਹੀ ਅਸਮਾਨ ’ਤੇ ਕਾਲੇ ਬੱਦਲਾਂ ਦੀਆਂ ਘਟਾਵਾਂ ਚੜ੍ਹੀਆਂ, ਇਸ ਦੇ ਨਾਲ ਹੀ ਹਨੇਰਾ ਛਾ ਗਿਆ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ। ਕਿਸਾਨਾਂ ਅੰਦਰ ਭਾਰੀ ਸਹਿਮ ਪੈ ਗਿਆ ਕਿਉਂਕਿ ਝੋਨੇ ਦੀ ਮੁੱਖ ਫ਼ਸਲ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਹੈ। ਕੁੱਝ ਦਿਨ ਪਹਿਲਾਂ ਵੀ ਫ਼ਾਜ਼ਿਲਕਾ ਇਲਾਕੇ ਅੰਦਰ ਭਾਰੀ ਵਰਖਾ ਨੇ ਮੰਡੀਆਂ ਵਿਚ ਆਏ ਝੋਨੇ ਦਾ ਭਾਰੀ ਨੁਕਸਾਨ ਕੀਤਾ ਸੀ। ਕੁਦਰਤ ਦੀ ਮਿਹਰ ਨਾਲ ਸ਼ੁਰੂ ਹੋਈ ਤੇਜ਼ ਵਰਖਾ ਤੇਜ਼ ਹਵਾਵਾਂ ਨਾਲ ਟਲ਼ ਗਈ। ਮੰਡੀ ਅੰਦਰ ਨੀਵੀਂਆਂ ਥਾਵਾਂ ’ਤੇ ਮੰਡੀ ਅੰਦਰ ਪਈਆਂ ਬੋਰੀਆਂ ਥੱਲੇ ਪਾਣੀ ਵੜ ਗਿਆ। ਮੌਸਮ ਸਾਫ਼ ਹੋਣ ਤੋਂ ਬਾਅਦ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ। ਪਾਣੀ ਵਾਲੀ ਜਗ੍ਹਾ ਤੋਂ ਟਰਾਲੀਆਂ ਰਾਹੀਂ ਇਕਦਮ ਭਿੱਜੀਆਂ ਬੋਰੀਆਂ ਨੂੰ ਵਪਾਰੀਆਂ ਵਲੋਂ ਚੁੱਕਿਆ ਗਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬੱਚ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ ਪੈਟਰੋਲ ਪੰਪ ’ਤੇ ਚੋਰੀ ਦੀ ਸਾਜਿਸ਼ ਰਚਣ ਵਾਲੇ 3 ਵਿਅਕਤੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।