ਗੁਰਦਿੱਤ ਸਿੰਘ ਗੋਰਾ ਨੇ ਆਪਣੇ ਨਿਵਾਸ ਪੁੱਜੇ ਤਰਸੇਮ ਸਿੰਘ ਦਾ ਕੀਤਾ ਨਿੱਘਾ ਸਵਾਗਤ
ਅਬੋਹਰ, 20 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਵਿਧਾਨ ਸਭਾ ਹਲਕਾ ਬੱਲੂਆਣਾ ਵਿਖੇ ਇਕ ਅਹਿਮ ਮੀਟਿੰਗ ਦੌਰਾਨ (ਵਾਰਿਸ ਪੰਜਾਬ ਦੇ) ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹਲਕੇ ਦੇ ਸੀਨੀਅਰ ਆਗੂ ਗੁਰਦਿੱਤ ਸਿੰਘ ਗੋਰਾ ਬੱਲੂਆਣਾ ਦੇ ਨਿਵਾਸ ਵਿਖੇ ਪਹੁੰਚੇ, ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਲਾਕੇ ਦੇ ਮੌਜੂਦਾ ਹਾਲਾਤ, ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਗੁਰਦਿੱਤ ਸਿੰਘ ਗੋਰਾ ਬੱਲੂਆਣਾ ਨੂੰ ਹੌਸਲਾ-ਅਫ਼ਜ਼ਾਈ ਦਿੱਤੀ ਗਈ ਅਤੇ ਲੋਕਾਂ ਨਾਲ ਜੁੜ ਕੇ ਸਮਾਜਿਕ ਸੇਵਾ ਤੇ ਜਨਤਕ ਮੁੱਦਿਆਂ ਲਈ ਸਰਗਰਮ ਰਹਿਣ ਲਈ ਹਲਾਸ਼ੇਰੀ ਦਿੱਤੀ।
ਬੱਲੂਆਣਾ ਹਲਕੇ ਦੇ ਆਗੂ ਗੁਰਦਿੱਤ ਸਿੰਘ ਗੋਰਾ ਦੇ ਨਿਵਾਸ ’ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਹਾਜ਼ਰ ਬਾਪੂ ਤਰਸੇਮ ਸਿੰਘ ਅਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
21-10-2026