ਰੰਗਲਾ ਪੰਜਾਬ ਸਕੀਮ ਅਧੀਨ ਫ਼ਾਜ਼ਿਲਕਾ ’ਚ ਕਾਮਰੇਡ ਵਧਾਵਾ ਰਾਮ ਦੇ ਨਾਂਅ ’ਤੇ ਬਣੇਗੀ ਆਧੁਨਿਕ ਲਾਇਬ੍ਰੇਰੀ
ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ ਫ਼ਾਜ਼ਿਲਕਾ ਦੇ ਪਹਿਲੇ ਵਿਧਾਇਕ ਕਾਮਰੇਡ ਵਧਾਵਾ ਰਾਮ ਦੀ ਯਾਦ ਵਿਚ ਇਕ ਆਧੁਨਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵਲੋਂ ਰੱਖਿਆ ਗਿਆ। ਇਸ ਮੌਕੇ ਕਾਮਰੇਡ ਵਧਾਵਾ ਰਾਮ ਯਾਦਗਾਰ ਕਮੇਟੀ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕ ਸਵਨਾ ਦਾ ਵਿਸ਼ੇਸ਼ ਧੰਨਵਾਦ ਕੀਤਾ।
ਫ਼ਾਜ਼ਿਲਕਾ ਵਿਖੇ ਕਾਮਰੇਡ ਵਧਾਵਾ ਰਾਮ ਦੀ ਯਾਦ ਵਿਚ ਬਣਨ ਵਾਲੀ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਨਾਲ ਹਾਜ਼ਰ ਪਤਵੰਤੇ। ਅਜੀਤ ਤਸਵੀਰ
20-10-2026