16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਹਲਕਾ ਬੱਲੂਆਣਾ ’ਚ ਤੇਜ਼ ਹਨੇਰੀ, ਮੀਂਹ ਤੇ ਗੜੇਮਾਰੀ ਨੇ ਝੋਨੇ ਦੀ ਪੱਕੀ ਫ਼ਸਲ ਵਿਛਾਈ

ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)-ਹਲਕਾ ਬੱਲੂਆਣਾ ਦੇ ਪੇਂਡੂ ਇਲਾਕਿਆਂ ਵਿਚ ਬੁੱਧਵਾਰ ਰਾਤ ਅਚਾਨਕ ਮੌਸਮ ਬਦਲਣ ਕਾਰਨ ਆਈ ਤੇਜ਼ ਹਨੇਰੀ, ਭਾਰੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਕੁਦਰਤੀ ਆਫ਼ਤ ਕਾਰਨ ਖੇਤਾਂ ਵਿਚ ਕਟਾਈ ਲਈ ਪੂਰੀ ਤਰ੍ਹਾਂ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ, ਜਦਕਿ ਗੜੇਮਾਰੀ ਕਾਰਨ ਪੱਕੀਆਂ ਬਾਲੀਆਂ ਟੁੱਟ ਕੇ ਹੇਠਾਂ ਡਿਗ ਗਈਆਂ।

ਅਜੀਤ ਡੈਸਕ 16-10-2026
ਅਬੋਹਰ, 15 ਅਕਤੂਬਰ (ਵਿਵੇਕ ਹੂੜੀਆ)-ਹਲਕਾ ਬੱਲੂਆਣਾ ਦੇ ਪੇਂਡੂ ਇਲਾਕਿਆਂ ਵਿਚ ਬੁੱਧਵਾਰ ਰਾਤ ਅਚਾਨਕ ਮੌਸਮ ਬਦਲਣ ਕਾਰਨ ਆਈ ਤੇਜ਼ ਹਨੇਰੀ, ਭਾਰੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਕੁਦਰਤੀ ਆਫ਼ਤ ਕਾਰਨ ਖੇਤਾਂ ਵਿਚ ਕਟਾਈ ਲਈ ਪੂਰੀ ਤਰ੍ਹਾਂ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ, ਜਦਕਿ ਗੜੇਮਾਰੀ ਕਾਰਨ ਪੱਕੀਆਂ ਬਾਲੀਆਂ ਟੁੱਟ ਕੇ ਹੇਠਾਂ ਡਿਗ ਗਈਆਂ। ਮੁੱਢਲੇ ਅੰਦਾਜ਼ੇ ਅਨੁਸਾਰ ਕਿਸਾਨਾਂ ਦੀ ਫ਼ਸਲ ਦਾ 30 ਤੋਂ 40 ਫ਼ੀਸਦੀ ਤੱਕ ਨੁਕਸਾਨ ਹੋਇਆ ਹੈ। ਪਿੰਡ ਬਹਾਵਲ ਬਾਸੀ ਤੇ ਢਾਣੀ ਸੁੱਚਾ ਸਿੰਘ ਦੇ ਕਿਸਾਨਾਂ ਨੇ ਦੱਸਿਆ ਕਿ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਭਾਰੀ ਖ਼ਰਚੇ ਤੋਂ ਬਾਅਦ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਈ ਸੀ। ਕਿਸਾਨਾਂ ਅਨੁਸਾਰ ਫ਼ਸਲ ਦੇ ਜ਼ਮੀਨ ’ਤੇ ਵਿਛ ਜਾਣ ਅਤੇ ਬਾਲੀਆਂ ਵਿਚੋਂ ਦਾਣੇ ਝੜਨ ਕਾਰਨ ਝੋਨੇ ਦੀ ਪੈਦਾਵਾਰ ਦੇ ਨਾਲ-ਨਾਲ ਗੁਣਵੱਤਾ ’ਤੇ ਵੀ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੁਕਸਾਨੇ ਗਏ ਪਿੰਡਾਂ ਵਿਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਫ਼ਸਲ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਕੇ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਬਲਜਿੰਦਰ ਸਿੰਘ ਦੇ ਸਨਮਾਨ ’ਚ ਸਵਾਗਤੀ ਸਮਾਗਮ ਅਗਲੀ ਖ਼ਬਰ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਫ਼ਸਲ ਕੀਤੀ ਬਰਬਾਦ, ਦਾਣਾ ਮੰਡੀ ’ਚ ਵੀ ਭਰਿਆ ਪਾਣੀ ਮੁੱਖ ਦਾਣਾ ਮੰਡੀ ਦੇ ਗੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।