14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜਲਾਲਾਬਾਦ ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਭਰਮਾਰ

ਜਲਾਲਾਬਾਦ 13 ਅਕਤੂਬਰ (ਜਸਕਰਨ ਸਿੰਘ ਤਨੇਜਾ)-ਜਲਾਲਾਬਾਦ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਵਧਦੀ ਸਮੱਸਿਆ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਦਿੱਤਾ ਹੈ ਅਤੇ ਸ਼ਹਿਰ ਦੀਆਂ ਗਲੀਆਂ, ਮੁੱਖ ਚੌਕਾਂ ਤੇ ਰਿਹਾਇਸ਼ੀ ਕਾਲੋਨੀਆਂ ਵਿਚ ਘੁੰਮਦੇ ਪਸ਼ੂ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਮਿਊਨਿਟੀ ਹਾਲ ਦੇ ਨੇੜੇ, ਰਾਮ-ਲੀਲ੍ਹਾ ਚੌਕ, ਸ਼ਹੀਦ ਭਗਤ ਸਿੰਘ ਚੌਕ, ਦਸਮੇਸ਼ ਨਗਰ, ਕਮਰੇ ਵਾਲਾ ਰੋਡ, ਅਗਰਵਾਲ ਕਾਲੋਨੀ ਅਤੇ ਬਾਗ਼ ਕਾਲੋਨੀ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

ਡੀ.ਏ.ਵੀ ਸਕੂਲ ਦੇ ਕੋਲ ਪਸ਼ੂਆਂ ਦਾ ਬੈਠਾ ਝੁੰਡ। ਤਸਵੀਰ- ਜਸਕਰਨ ਸਿੰਘ ਤਨੇਜਾ 14-10-2026
ਜਲਾਲਾਬਾਦ 13 ਅਕਤੂਬਰ (ਜਸਕਰਨ ਸਿੰਘ ਤਨੇਜਾ)-ਜਲਾਲਾਬਾਦ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਵਧਦੀ ਸਮੱਸਿਆ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕਰ ਦਿੱਤਾ ਹੈ ਅਤੇ ਸ਼ਹਿਰ ਦੀਆਂ ਗਲੀਆਂ, ਮੁੱਖ ਚੌਕਾਂ ਤੇ ਰਿਹਾਇਸ਼ੀ ਕਾਲੋਨੀਆਂ ਵਿਚ ਘੁੰਮਦੇ ਪਸ਼ੂ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਮਿਊਨਿਟੀ ਹਾਲ ਦੇ ਨੇੜੇ, ਰਾਮ-ਲੀਲ੍ਹਾ ਚੌਕ, ਸ਼ਹੀਦ ਭਗਤ ਸਿੰਘ ਚੌਕ, ਦਸਮੇਸ਼ ਨਗਰ, ਕਮਰੇ ਵਾਲਾ ਰੋਡ, ਅਗਰਵਾਲ ਕਾਲੋਨੀ ਅਤੇ ਬਾਗ਼ ਕਾਲੋਨੀ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸੜਕਾਂ ਅਤੇ ਗਲੀਆਂ ਵਿਚ ਘੁੰਮਦੇ ਪਸ਼ੂਆਂ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਣ ਦੀ ਸਥਿਤੀ ਬਣਦੀ ਹੈ, ਉੱਥੇ ਹੀ ਪੈਦਲ ਲੰਘਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਲਈ ਵੀ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸ ਸਮੱਸਿਆ ਦਾ ਸਭ ਤੋਂ ਚਿੰਤਾਜਨਕ ਪਹਿਲੂ ਪਸ਼ੂਆਂ ਦੀ ਆਪਸੀ ਲੜਾਈ ਹੈ, ਜਿਸ ਦੌਰਾਨ ਉਹ ਅਚਾਨਕ ਸੜਕਾਂ ’ਤੇ ਦੌੜਨ ਲੱਗ ਪੈਂਦੇ ਹਨ ਅਤੇ ਨੇੜੇ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਜਾਂਦਾ ਹੈ। ਅਜਿਹੇ ਹਾਲਾਤ ਵਿਚ ਦੋਪਹੀਆ ਵਾਹਨ ਚਾਲਕਾਂ ਨੂੰ ਸੰਭਲ ਕੇ ਲੰਘਣਾ ਪੈਂਦਾ ਹੈ ਅਤੇ ਜੇਕਰ ਪਸ਼ੂ ਅਚਾਨਕ ਵਾਹਨ ਦੇ ਸਾਹਮਣੇ ਆ ਜਾਣ ਤਾਂ ਹਾਦਸਾ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਪਸ਼ੂਆਂ ਦੀ ਆਪਸੀ ਲੜਾਈ ਦੌਰਾਨ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਨੁਕਸਾਨ ਗ੍ਰਸਤ ਹੋਣ ਦਾ ਖ਼ਦਸ਼ਾ ਰਹਿੰਦਾ ਹੈ ।ਪਿਛਲੇ ਕਈ ਦਿਨਾਂ ਵਿਚ ਪਸ਼ੂਆਂ ਦੀ ਆਪਸੀ ਲੜਾਈ ਕਾਰਨ ਕਈ ਹਾਦਸੇ ਵਾਪਰੇ ਹਨ । ਰਾਮ-ਲੀਲ੍ਹਾ ਚੌਕ ਅਤੇ ਸ਼ਹੀਦ ਭਗਤ ਸਿੰਘ ਚੌਕ ਵਰਗੀਆਂ ਮਹੱਤਵਪੂਰਨ ਥਾਵਾਂ ’ਤੇ ਆਵਾਜਾਈ ਨੂੰ ਸੁਚਾਰੂ ਰੱਖਣਾ ਬੇਹੱਦ ਜ਼ਰੂਰੀ ਹੈ, ਜਦਕਿ ਕਮਿਊਨਿਟੀ ਹਾਲ ਦੇ ਆਲੇ-ਦੁਆਲੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਪਸ਼ੂਆਂ ਦੀ ਮੌਜੂਦਗੀ ਲੋਕਾਂ ਲਈ ਵੱਖਰੀ ਸਮੱਸਿਆ ਬਣ ਸਕਦੀ ਹੈ। ਦਸਮੇਸ਼ ਨਗਰ, ਕਮਰੇ ਵਾਲਾ ਰੋਡ, ਅਗਰਵਾਲ ਕਾਲੋਨੀ ਅਤੇ ਬਾਗ਼ ਕਾਲੋਨੀ ਦੀਆਂ ਗਲੀਆਂ ਵਿਚ ਵੀ ਇਸ ਸਮੱਸਿਆ ਦੇ ਹੱਲ ਲਈ ਢੁਕਵੇਂ ਪ੍ਰਬੰਧ ਕਰਨ ਦੀ ਲੋੜ ਹੈ। ਆਵਾਰਾ ਪਸ਼ੂਆਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਰੋਜ਼ਾਨਾ ਕੰਮਾਂ ਲਈ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਾਵਧਾਨੀ ਵਰਤਣੀ ਪੈਂਦੀ ਹੈ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਪਏ ਕੂੜੇ ਵਿਚੋਂ ਖਾਣਾ ਲੱਭਦੇ ਪਸ਼ੂ ਸ਼ਹਿਰ ਦੀ ਸਫ਼ਾਈ ਵਿਵਸਥਾ ਲਈ ਵੀ ਚੁਨੌਤੀ ਬਣ ਸਕਦੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਨਗਰ ਕੌਂਸਲ ਅਤੇ ਸਬੰਧਿਤ ਪ੍ਰਸ਼ਾਸਨਿਕ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਭਾਵਿਤ ਇਲਾਕਿਆਂ ਵਿਚ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਆਵਾਰਾ ਪਸ਼ੂਆਂ ਨੂੰ ਸੁਰੱਖਿਅਤ ਢੰਗ ਨਾਲ ਫੜ ਕੇ ਗਊਸ਼ਾਲਾਵਾਂ ਜਾਂ ਨਿਰਧਾਰਿਤ ਪਸ਼ੂ ਸੰਭਾਲ ਕੇਂਦਰਾਂ ਵਿਚ ਪਹੁੰਚਾਉਣ ਲਈ ਪ੍ਰਬੰਧ ਕਰਨ। ਇਸ ਦੇ ਨਾਲ ਹੀ ਪਸ਼ੂਆਂ ਨੂੰ ਖੁੱਲ੍ਹੇ ਵਿਚ ਛੱਡਣ ਵਾਲੇ ਪਸ਼ੂ ਪਾਲਕਾਂ ਦੀ ਜ਼ਿੰਮੇਵਾਰੀ ਤੈਅ ਕਰਨ, ਨਿਯਮਤ ਨਿਗਰਾਨੀ ਰੱਖਣ ਅਤੇ ਪਸ਼ੂਆਂ ਨੂੰ ਮੁੜ ਸੜਕਾਂ ’ਤੇ ਆਉਣ ਤੋਂ ਰੋਕਣ ਲਈ ਵੀ ਯੋਜਨਾਬੱਧ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸਿਰਫ਼ ਕੁੱਝ ਸਮੇਂ ਲਈ ਪਸ਼ੂਆਂ ਨੂੰ ਇੱਕ ਥਾਂ ਤੋਂ ਹਟਾਉਣ ਦੀ ਬਜਾਏ ਇਸ ਸਮੱਸਿਆ ਦਾ ਸਥਾਈ ਹੱਲ ਕੱਢਣਾ ਸਮੇਂ ਦੀ ਮੁੱਖ ਲੋੜ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਮੁੱਖ ਸੜਕਾਂ, ਚੌਕਾਂ ਅਤੇ ਰਿਹਾਇਸ਼ੀ ਕਾਲੋਨੀਆਂ ਵਿਚ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਤਰਜੀਹ ਹੋਣੀ ਚਾਹੀਦੀ ਹੈ। ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜਦੋਂ ਤੱਕ ਆਵਾਰਾ ਪਸ਼ੂਆਂ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੁੰਦਾ ਓਦੋਂ ਤਕ ਰਾਤ ਸਮੇਂ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਪਸ਼ੂਆਂ ਦੇ ਗਲ ਵਿਚ ਰਿਫ਼ਲੈਕਟਰ ਬੈਲਟਾਂ ਪਾਈਆਂ ਜਾਣ , ਤਾਂ ਜੋ ਰਾਤ ਸਮੇਂ ਵਾਹਨ ਚਾਲਕਾਂ ਨੂੰ ਪਸ਼ੂ ਦੂਰੋਂ ਨਜ਼ਰ ਆ ਸਕਣ।
ਪਿਛਲੀ ਖ਼ਬਰ ਜਲਾਲਾਬਾਦ ਦੇ ਵੈੱਲਕਮ ਪੁਆਇੰਟ ਨੇੜੇ ਡਿਵਾਈਡਰ ਦੀ ਗਰਿੱਲ ਟੁੱਟੀ, ਹਾਦਸੇ ਦਾ ਖ਼ਤਰਾ ਵਧਿਆ ਅਗਲੀ ਖ਼ਬਰ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਮਨੋਬਲਮ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।