ਵਿਗਿਆਨ ਮੇਲੇ ’ਚ ਇਸ਼ਿਤਾ ਠਕਰਾਲ ਨੇ ਪੱਤਰ- ਵਾਚਨ ਪ੍ਰਤੀਯੋਗਤਾ ’ਚ ਹਾਸਿਲ ਕੀਤਾ ਦੂਜਾ ਸਥਾਨ
ਫ਼ਾਜ਼ਿਲਕਾ, 13 ਅਕਤੂਬਰ (ਦਵਿੰਦਰ ਪਾਲ ਸਿੰਘ)-ਸਰਵਹਿੱਤਕਾਰੀ ਵਿੱਦਿਆ ਮੰਦਰ ਫ਼ਾਜ਼ਿਲਕਾ ਦੀ ਵਿਦਿਆਰਥਣ ਇਸ਼ਿਤਾ ਠਕਰਾਲ ਨੇ ਰਾਜ ਪੱਧਰੀ ਵਿਗਿਆਨ ਮੇਲੇ ਵਿਚ ਆਯੋਜਿਤ ਪੱਤਰ-ਵਾਚਨ ਪ੍ਰਤੀਯੋਗਤਾ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ਼ਿਤਾ ਨੇ ਆਪਣੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਲਗਨ ਦੇ ਬਲਬੂਤੇ ਇਹ ਸ਼ਾਨਦਾਰ ਉਪਲਬਧੀ ਪ੍ਰਾਪਤ ਕੀਤੀ ਹੈ।
ਅਜੀਤ ਡੈਸਕ
14-10-2026