07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ੍ਰੀ ਬਾਲਾਜੀ ਰਾਮ-ਲੀਲ੍ਹਾ ਸੁਸਾਇਟੀ ਵਲੋਂ ਜਲਾਲਾਬਾਦ ’ਚ 30ਵੀਂ ਰਾਮ-ਲੀਲ੍ਹਾ ਦੀ ਸ਼ੁਰੂਆਤ

ਜਲਾਲਾਬਾਦ, 6 ਅਕਤੂਬਰ (ਕਰਨ ਚੁਚਰਾ)- ਸ੍ਰੀ ਬਾਲਾ ਜੀ ਰਾਮ ਲੀਲ੍ਹਾ ਸੁਸਾਇਟੀ ਵਲੋਂ ਸਥਾਨਕ ਰਾਮ ਲੀਲ੍ਹਾ ਚੌਕ ਵਿਖੇ 30ਵੀਂ ਵਿਸ਼ਾਲ ਰਾਮ-ਲੀਲ੍ਹਾ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਸ਼ੁਰੂ ਹੋਈ ਰਾਮ-ਲੀਲ੍ਹਾ ਨੂੰ ਲੈ ਕੇ ਸ਼ਹਿਰ ਵਾਸੀਆਂ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਅਜੀਤ ਡੈਸਕ 07-10-2026
ਜਲਾਲਾਬਾਦ, 6 ਅਕਤੂਬਰ (ਕਰਨ ਚੁਚਰਾ)- ਸ੍ਰੀ ਬਾਲਾ ਜੀ ਰਾਮ ਲੀਲ੍ਹਾ ਸੁਸਾਇਟੀ ਵਲੋਂ ਸਥਾਨਕ ਰਾਮ ਲੀਲ੍ਹਾ ਚੌਕ ਵਿਖੇ 30ਵੀਂ ਵਿਸ਼ਾਲ ਰਾਮ-ਲੀਲ੍ਹਾ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਸ਼ੁਰੂ ਹੋਈ ਰਾਮ-ਲੀਲ੍ਹਾ ਨੂੰ ਲੈ ਕੇ ਸ਼ਹਿਰ ਵਾਸੀਆਂ ਤੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰਾਮ-ਲੀਲ੍ਹਾ ਦੀ ਸ਼ੁਰੂਆਤ ਮੌਕੇ ਸ੍ਰੀ ਬਾਲਾ ਜੀ ਧਾਮ ਦੇ ਪੰਡਿਤ ਰਮੇਸ਼ ਵਲੋਂ ਵਿਧੀ-ਵਿਧਾਨ ਅਨੁਸਾਰ ਪੂਜਣ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅੰਕੁਸ਼ ਮੁਟਨੇਜਾ ਤੇ ਹੋਰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਸੁਮਿਤ ਕੁੱਕੜ ਨੇ ਦੱਸਿਆ ਕਿ ਪਹਿਲੀ ਰਾਤ ਦੇ ਮੰਚਨ ਦਾ ਸ਼ੁੱਭ ਆਰੰਭ ਹੇਮੰਤ ਵਲੇਚਾ ਵਲੋਂ ਕੀਤਾ ਗਿਆ। ਰਾਮ-ਲੀਲ੍ਹਾ ਦਾ ਮੰਚਨ ਸ਼ੁਰੂ ਹੁੰਦੇ ਹੀ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਅੰਕਿਤ ਕਟਾਰੀਆ, ਡਾ.ਵਿਜੇ ਛਾਬੜਾ, ਅਜੇ ਬਜਾਜ, ਆਸ਼ੂ ਮੱਕੜ ਤੋਂ ਇਲਾਵਾ ਸੋਹਣ ਵਰਮਾ, ਲਾਲੀ ਬਜਾਜ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਅਮਿਤ ਕੁਮਾਰ ਤੇ ਉਨ੍ਹਾਂ ਦੀ ਪੂਰੀ ਟੀਮ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀ।
ਪਿਛਲੀ ਖ਼ਬਰ ‘ ਭਾਰਤ ਕੋੋ ਜਾਨੋ’ ਮੁਕਾਬਲੇ ’ਚ ਅਜ਼ੰਪਸ਼ਨ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਸਵਰੀਨ ਤੇ ਏਕਮਜੋਤ ਜੇਤੂ ਅਗਲੀ ਖ਼ਬਰ ਬਜ਼ੁਰਗ ਵਿਅਕਤੀ ਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਝੀਲ ’ਚ ਮਾਰੀ ਛਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।