05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮਹਿੰਗੇ ਭਾਅ ’ਤੇ ਵਿਕਣ ਵਾਲੀਆਂ ਮਠਿਆਈਆਂ ਦੀ ਗੁਣਵੱਤਾ ਅਤੇ ਸਫ਼ਾਈ ਦੀ ਕੌਣ ਕਰੇਗਾ ਨਿਗਰਾਨੀ?

ਜਲਾਲਾਬਾਦ, 4 ਅਕਤੂਬਰ (ਕਰਨ ਚੁਚਰਾ)-ਤਿਉਹਾਰਾਂ ਦਾ ਸੀਜ਼ਨ ਸਿਰ ’ਤੇ ਹੋਣ ਕਾਰਨ ਜਿੱਥੇ ਬਾਜ਼ਾਰਾਂ ’ਚ ਰੌਣਕ ਵਧਣ ਲੱਗੀ ਹੈ, ਉੱਥੇ ਹੀ ਮਠਿਆਈਆਂ ਦੀ ਮੰਗ ਨੂੰ ਦੇਖਦਿਆਂ ਵੱਖ-ਵੱਖ ਥਾਵਾਂ ’ਤੇ ਮਠਿਆਈਆਂ ਦੀ ਤਿਆਰੀ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਦੂਜੇ ਪਾਸੇ ਮਠਿਆਈ ਬਣਾਉਣ ਵਾਲੀਆਂ ਥਾਵਾਂ ’ਤੇ ਸਫ਼ਾਈ, ਮਿਆਰ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ।

ਜਲਾਲਾਬਾਦ ਇਲਾਕੇ ਅੰਦਰ ਵਾਇਰਲ ਹੋਈ ਇਕ ਮਠਿਆਈ ਬਣਾਉਣ ਵਾਲੀ ਥਾਂ ਦੀ ਗੰਦਗੀ ਅਤੇ ਲੋਹੇ ਦੇ ਜੰਗਾਲ ਨਾਲ ਭਰੇ ਪੀਪੇ। (ਸੱਜੇ) ਲੋਹੇ ਦੇ ਜੰਗਾਲ ਨਾਲ ਭਰੀਆਂ ਟਰੇਆਂ ਜਿਸ ਵਿਚ ਬਰਫ਼ੀ ਬਣਾਈ ਜਾ ਰਹੀ ਸੀ। ਅਜੀਤ ਤਸਵੀਰ 05-10-2026
ਜਲਾਲਾਬਾਦ, 4 ਅਕਤੂਬਰ (ਕਰਨ ਚੁਚਰਾ)-ਤਿਉਹਾਰਾਂ ਦਾ ਸੀਜ਼ਨ ਸਿਰ ’ਤੇ ਹੋਣ ਕਾਰਨ ਜਿੱਥੇ ਬਾਜ਼ਾਰਾਂ ’ਚ ਰੌਣਕ ਵਧਣ ਲੱਗੀ ਹੈ, ਉੱਥੇ ਹੀ ਮਠਿਆਈਆਂ ਦੀ ਮੰਗ ਨੂੰ ਦੇਖਦਿਆਂ ਵੱਖ-ਵੱਖ ਥਾਵਾਂ ’ਤੇ ਮਠਿਆਈਆਂ ਦੀ ਤਿਆਰੀ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਦੂਜੇ ਪਾਸੇ ਮਠਿਆਈ ਬਣਾਉਣ ਵਾਲੀਆਂ ਥਾਵਾਂ ’ਤੇ ਸਫ਼ਾਈ, ਮਿਆਰ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਹੀ ਨਹੀਂ, ਸਗੋਂ ਪੂਰੇ ਸੀਜ਼ਨ ਦੌਰਾਨ ਮਠਿਆਈਆਂ ਬਣਾਉਣ ਵਾਲੀਆਂ ਥਾਵਾਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਬੀਤੇ ਦਿਨੀਂ ਜਲਾਲਾਬਾਦ ਇਲਾਕੇ ਨਾਲ ਸਬੰਧਤ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਿਸ ਵਿਚ ਕਥਿਤ ਤੌਰ ’ਤੇ ਬੇਹੱਦ ਗੰਦਗੀ ਵਾਲੇ ਮਾਹੌਲ ਵਿਚ ਮਠਿਆਈਆਂ ਤਿਆਰ ਕੀਤੇ ਜਾਣ ਦੇ ਦ੍ਰਿਸ਼ ਦਿਖਾਈ ਦੇ ਰਹੇ ਸਨ। ਹਾਲਾਂਕਿ ਵਾਇਰਲ ਵੀਡੀਓ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਹੋਣੀ ਅਜੇ ਬਾਕੀ ਹੈ, ਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਇਹ ਚਿੰਤਾ ਜ਼ਰੂਰ ਪੈਦਾ ਹੋਈ ਹੈ ਕਿ ਆਖ਼ਰ ਖਪਤਕਾਰਾਂ ਦੀ ਸਿਹਤ ਨਾਲ ਜੁੜੇ ਇਸ ਗੰਭੀਰ ਮਾਮਲੇ ਵੱਲ ਨਿਗਰਾਨੀ ਕਰਨ ਵਾਲੇ ਵਿਭਾਗ ਕਿੰਨੇ ਸਰਗਰਮ ਹਨ? ਤਿਉਹਾਰਾਂ ਦੇ ਮੌਕੇ ’ਤੇ ਲੋਕ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਲਈ ਵੱਡੀ ਮਾਤਰਾ ਵਿਚ ਮਠਿਆਈਆਂ ਖਰੀਦਦੇ ਹਨ। ਅੱਜਕੱਲ੍ਹ ਮਠਿਆਈਆਂ ਦੀਆਂ ਕੀਮਤਾਂ ਵੀ ਕਾਫ਼ੀ ਵਧੀਆਂ ਹੋਈਆਂ ਹਨ ਅਤੇ ਖਪਤਕਾਰ ਮਹਿੰਗੇ ਭਾਅ ’ਤੇ ਮਿਠਾਈ ਖਰੀਦਣ ਦੇ ਬਾਵਜੂਦ ਇਹ ਨਹੀਂ ਜਾਣ ਸਕਦਾ ਕਿ ਜਿਸ ਮਠਿਆਈ ਨੂੰ ਉਹ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਖਵਾ ਰਿਹਾ ਹੈ, ਉਹ ਕਿਹੜੇ ਮਾਹੌਲ ਵਿਚ ਤਿਆਰ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਮਠਿਆਈ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਦੁੱਧ, ਖੋਆ, ਪਨੀਰ, ਘਿਓ, ਤੇਲ, ਰੰਗ ਅਤੇ ਹੋਰ ਸਮੱਗਰੀ ਨਿਰਧਾਰਤ ਮਿਆਰਾਂ ਅਨੁਸਾਰ ਹੈ ਜਾਂ ਨਹੀਂ, ਇਸ ਦੀ ਜਾਂਚ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਮਠਿਆਈਆਂ ਬਣਾਉਣ ਵਾਲੀਆਂ ਥਾਵਾਂ ’ਤੇ ਸਫ਼ਾਈ, ਪਾਣੀ ਦੀ ਗੁਣਵੱਤਾ, ਕੰਮ ਕਰਨ ਵਾਲੇ ਕਾਮਿਆਂ ਦੀ ਸਫ਼ਾਈ ਅਤੇ ਮਠਿਆਈਆਂ ਨੂੰ ਸੁਰੱਖਿਅਤ ਢੰਗ ਨਾਲ ਰੱਖਣ ਦੇ ਪ੍ਰਬੰਧਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਵੱਲੋਂ ਸਭ ਤੋਂ ਵੱਡਾ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਕੀ ਫੂਡ ਸੇਫਟੀ ਵਿਭਾਗ ਦੀਆਂ ਗਤੀਵਿਧੀਆਂ ਸਿਰਫ਼ ਤਿਉਹਾਰਾਂ ਤੋਂ ਕੁਝ ਦਿਨ ਪਹਿਲਾਂ ਹੋਣ ਵਾਲੀ ਛਾਪੇਮਾਰੀ ਤੱਕ ਹੀ ਸੀਮਤ ਹਨ? ਅਕਸਰ ਤਿਉਹਾਰਾਂ ਦੇ ਨੇੜੇ ਆਉਂਦਿਆਂ ਸੈਂਪਲ ਲੈਣ ਅਤੇ ਚੈਕਿੰਗ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਜੇਕਰ ਸੈਂਪਲ ਦੀ ਰਿਪੋਰਟ ਕਈ ਦਿਨਾਂ ਬਾਅਦ ਆਉਂਦੀ ਹੈ ਤਾਂ ਉਦੋਂ ਤੱਕ ਉਹੀ ਮਠਿਆਈਆਂ ਵੱਡੀ ਗਿਣਤੀ ’ਚ ਲੋਕਾਂ ਵਲੋਂ ਖਾਧੀਆਂ ਜਾ ਚੁੱਕੀਆਂ ਹੁੰਦੀਆਂ ਹਨ । ਅਜਿਹੇ ਵਿਚ ਜੇਕਰ ਕਿਸੇ ਮਿਠਾਈ ਜਾਂ ਖਾਣ-ਪੀਣ ਵਾਲੀ ਵਸਤੂ ਦਾ ਸੈਂਪਲ ਮਿਆਰਾਂ ’ਤੇ ਖਰਾ ਨਹੀਂ ਉਤਰਦਾ ਤਾਂ ਰਿਪੋਰਟ ਆਉਣ ਤੱਕ ਉਸ ਦੀ ਵਿਕਰੀ ਅਤੇ ਖਪਤ ਰੋਕਣ ਲਈ ਕੀ ਪ੍ਰਬੰਧ ਹਨ? ਇਹ ਸਵਾਲ ਵੀ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਲੋਂ ਪੁੱਛਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਦੁਕਾਨਾਂ ’ਤੇ ਪਏ ਤਿਆਰ ਸਮਾਨ ਦੇ ਸੈਂਪਲ ਲੈਣ ਦੀ ਬਜਾਏ ਮਠਿਆਈਆਂ ਜਿੱਥੇ ਤਿਆਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਥਾਵਾਂ ਦੀ ਵੀ ਅਚਨਚੇਤ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਪਿਛਲੀ ਖ਼ਬਰ ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਕਾਂਗਰਸੀ ਆਗੂਆਂ ਅਤੇ ਪਾਰਟੀ ਵਰਕਰਾਂ ਨੇ ਜਤਾਈ ਖੁਸ਼ੀ ਅਗਲੀ ਖ਼ਬਰ ਵਿਧਾਇਕ ਗੋਲਡੀ ਮੁਸਾਫ਼ਿਰ ਨੇ ਪਿੰਡ ਕੁਲਾਰ ’ਚ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।