29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜਲਾਲਾਬਾਦ ਦਾ ਨਤੀਜਾ ਰਿਹਾ ਸ਼ਾਨਦਾਰ

ਜਲਾਲਾਬਾਦ, 28 ਸਤੰਬਰ (ਕਰਨ ਚੁਚਰਾ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜਲਾਲਾਬਾਦ ਦਾ ਸੈਸ਼ਨ 2025-26 ਦੌਰਾਨ ਉਦਯੋਗਿਕ ਸਿਖਲਾਈ ਸੰਸਥਾ ਜਲਾਲਾਬਾਦ ਦੀ ਐਨ. ਸੀ.

ਸਰਕਾਰੀ ਆਈ.ਟੀ.ਆਈ. ਜਲਾਲਾਬਾਦ ਦੇ ਹੋਣਹਾਰ ਸਿੱਖਿਆਰਥੀ। ਅਜੀਤ ਤਸਵੀਰ 29-09-2026
ਜਲਾਲਾਬਾਦ, 28 ਸਤੰਬਰ (ਕਰਨ ਚੁਚਰਾ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜਲਾਲਾਬਾਦ ਦਾ ਸੈਸ਼ਨ 2025-26 ਦੌਰਾਨ ਉਦਯੋਗਿਕ ਸਿਖਲਾਈ ਸੰਸਥਾ ਜਲਾਲਾਬਾਦ ਦੀ ਐਨ.ਸੀ.ਵੀ.ਟੀ. ਟਰੇਡਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸੰਸਥਾ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਜੋਸਨ ਦੀ ਯੋਗ ਅਗਵਾਈ ਤੇ ਸਮੂਹ ਇੰਸਟਰਕਟਰਾਂ ਦੀ ਸਖ਼ਤ ਮਿਹਨਤ ਸਦਕਾ ਜ਼ਿਆਦਾਤਰ ਸਿੱਖਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸੰਸਥਾ ਦੀ ਟਰੇਡ ਇਲੈਕਟਰੀਸ਼ਨ ਦੇ ਪਹਿਲੇ ਸਾਲ ਦੇ ਸਿੱਖਿਆਰਥੀ ਸੂਰਜ ਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਇਤਿਹਾਸ ਰਚਿਆ ਤੇ ਲਵਪ੍ਰੀਤ ਨੇ 97 ਪ੍ਰਤੀਸ਼ਤ ਅੰਕਾਂ ’ਤੇ ਦੂਸਰਾ ਸਥਾਨ, ਪਰਮਜੀਤ ਕੌਰ ਨੇ 96 ਪ੍ਰਤੀਸ਼ਤ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਸਕਾਨ, ਆਂਚਲ ਤੁਸਾਰ, ਅਨੀਤਾ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਸੰਸਥਾ ਦੀ ਦੂਸਰੇ ਸਾਲ ਦੀ ਟਰੇਡ ਇਲੈਕਟ੍ਰੀਸ਼ਨ ਦੇ ਸਿੱਖਿਆਰਥੀ ਨਿਕਤਾ ਸੇਠੀ ਨੇ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ, ਪੂਜਾ ਰਾਣੀ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਰੋਹਿਤ ਕੰਬੋਜ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕੋਪਾ ਟਰੇਡ ਦੇ ਸਿੱਖਿਆਰਥੀ ਪ੍ਰੀਤ ਕੰਬੋਜ ਨੇ 97.30 ਫ਼ੀਸਦੀ ਲੈ ਕੇ ਪਹਿਲਾ ਸਥਾਨ, ਰਿਧੀਮਾ ਨੇ 92 ਫ਼ੀਸਦੀ ਨਾਲ ਦੂਸਰਾ ਸਥਾਨ ,ਜਸਵਿੰਦਰ ਕੌਰ ਨੇ 90 ਫ਼ੀਸਦੀ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰਕੇਸ਼ ਕੁਮਾਰ, ਸਿਮਰਨਜੀਤ ਕੌਰ ਫਿਟਰ ਟਰੇਡ ਦੇ ਸਿੱਖਿਆਰਥੀਆਂ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ।
ਪਿਛਲੀ ਖ਼ਬਰ ਪਿੰਡ-ਪਿੰਡ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਲਈ ਡੀ.ਸੀ. ਦੀ ਅਗਵਾਈ ਹੇਠ ਮੀਟਿੰਗ ਅਗਲੀ ਖ਼ਬਰ ‘ ਆਪ’ ਸਰਕਾਰ ਹੁਣ ਤੱਕ ਦੀ ਸਭ ਤੋਂ ਨਾਕਾਮ ਸਰਕਾਰ ਸਾਬਤ ਹੋਈ- ਖੋਸਾ, ਬਿੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।