ਜਨ ਸੇਵਾ ਸੁਸਾਇਟੀ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ
ਫ਼ਾਜ਼ਿਲਕਾ, 27 ਸਤੰਬਰ(ਦਵਿੰਦਰ ਪਾਲ ਸਿੰਘ)-ਜਨ ਸੇਵਾ ਸੁਸਾਇਟੀ ਵਲੋਂ ਪੁਰਾਣੇ ਸਰਕਾਰੀ ਹਸਪਤਾਲ ਵਿਖੇ ਇਕ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 62 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ ਅਤੇ ਖ਼ਜ਼ਾਨਚੀ ਸੁਨੀਲ ਡੇਅ ਨੇ ਦੱਸਿਆ ਕਿ ਸੁਸਾਇਟੀ ਵਲੋਂ ਲਗਾਇਆ ਗਿਆ ਇਹ ਛੇਵਾਂ ਖ਼ੂਨ ਦਾਨ ਕੈਂਪ ਸੀ।
ਫ਼
ਫ਼ਾਜ਼ਿਲਕਾ ਦੇ ਪੁਰਾਣੇ ਸਰਕਾਰੀ ਹਸਪਤਾਲ ਵਿਖੇ ਜਨ ਸੇਵਾ ਸੁਸਾਇਟੀ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨ ਕਰਦੇ ਹੋਏ ਖ਼ੂਨਦਾਨੀ। ਅਜੀਤ ਤਸਵੀਰ
28-09-2026
ਫ਼ਾਜ਼ਿਲਕਾ, 27 ਸਤੰਬਰ(ਦਵਿੰਦਰ ਪਾਲ ਸਿੰਘ)-ਜਨ ਸੇਵਾ ਸੁਸਾਇਟੀ ਵਲੋਂ ਪੁਰਾਣੇ ਸਰਕਾਰੀ ਹਸਪਤਾਲ ਵਿਖੇ ਇਕ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 62 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਮਨ ਸੇਤੀਆ, ਸਕੱਤਰ ਆਕਾਸ਼ ਡੋਡਾ ਅਤੇ ਖ਼ਜ਼ਾਨਚੀ ਸੁਨੀਲ ਡੇਅ ਨੇ ਦੱਸਿਆ ਕਿ ਸੁਸਾਇਟੀ ਵਲੋਂ ਲਗਾਇਆ ਗਿਆ ਇਹ ਛੇਵਾਂ ਖ਼ੂਨ ਦਾਨ ਕੈਂਪ ਸੀ। ਹੁਣ ਤੱਕ ਆਯੋਜਿਤ ਕੀਤੇ ਗਏ 6 ਕੈਂਪਾਂ ਵਿਚ ਕੁੱਲ 266 ਯੂਨਿਟ ਖ਼ੂਨਦਾਨ ਕਰਵਾਇਆ ਜਾ ਚੁੱਕਾ ਹੈ। ਚੰਗੇ ਕੰਮ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨ ਦੀ ਗੱਲ ਨੂੰ ਸਾਰਥਿਕ ਕਰਦਿਆਂ ਸੁਸਾਇਟੀ ਦੇ ਮੈਂਬਰ ਸੁਨੀਲ ਡੇਅ, ਰਾਜੀਵ ਕੁੱਕੜ, ਅਨੂਪ ਗਰੋਵਰ ਅਤੇ ਵਿਜੇ ਧੀਂਗੜਾ ਨੇ ਖ਼ੁਦ ਖ਼ੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਰਪੰਚ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਭੱਟੀ ਨੇ ਵੀ ਆਪਣੇ ਸਾਥੀਆਂ ਸਮੇਤ ਖ਼ੂਨ ਦਾਨ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਮਹਾ ਦਾਨ ਹੈ ਅਤੇ ਹਰੇਕ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ ’ਤੇ ਖ਼ੂਨ ਦਾਨ ਕਰਨਾ ਚਾਹੀਦਾ ਹੈ। ਕੈਂਪ ਦੌਰਾਨ ਖ਼ੂਨ ਦਾਨੀ ਤੇ ਅਧਿਆਪਕ ਸ਼ਮਸ਼ੇਰ ਸਿੰਘ ਨੇ ਨੇਤਰਹੀਣ ਹੋਣ ਦੇ ਬਾਵਜੂਦ ਵੀ ਖ਼ੂਨ ਦਾਨ ਕੀਤਾ। ਖ਼ੂਨ ਦਾਨੀ ਰਾਹੁਲ ਨੇ ਆਪਣੇ ਜਨਮਦਿਨ ਦੇ ਖ਼ਾਸ ਮੌਕੇ ’ਤੇ ਖ਼ੂਨ ਦਾਨ ਕੀਤਾ, ਜਦਕਿ ਗੌਰਵ ਨੇ ‘ਏ.ਬੀ. ਨੈਗੇਟਿਵ’ ਖ਼ੂਨ ਦਾਨ ਕਰਕੇ ਇਸ ਦੁਰਲੱਭ ਬਲੱਡ ਗਰੁੱਪ ਦੀ ਕਮੀ ਨੂੰ ਪੂਰਾ ਕੀਤਾ, ਕਿਉਂਕਿ ਬਲੱਡ ਬੈਂਕ ਦੇ ਸਟਾਕ ਵਿਚ ‘ਏ.ਬੀ. ਨੈਗੇਟਿਵ’ ਖ਼ੂਨ ਉਪਲਬਧ ਨਹੀਂ ਸੀ। ਇਸੇ ਤਰ੍ਹਾਂ ਖ਼ੂਨ ਦਾਨੀ ਰਾਜੇਸ਼ ਸਿਡਾਨਾ ਨੇ ਆਪਣੇ ਬੇਟੇ ਨਾਲ ਮਿਲ ਕੇ ਖ਼ੂਨ ਦਾਨ ਕੀਤਾ। ਪ੍ਰਧਾਨ ਰਮਨ ਸੇਤੀਆ ਨੇ ਦੱਸਿਆ ਕਿ ਫ਼ਾਜ਼ਿਲਕਾ ਬਲੱਡ ਬੈਂਕ ਵਿਚ ਰੋਜ਼ਾਨਾ ਲਗਭਗ 20 ਤੋਂ 25 ਯੂਨਿਟ ਖ਼ੂਨ ਦੀ ਮੰਗ ਰਹਿੰਦੀ ਹੈ। ਖ਼ੂਨ ਦੀ ਇਸ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਹੀ ਇਹ ਕੈਂਪ ਲਗਾਇਆ ਗਿਆ ਹੈ ਅਤੇ ਲੋੜ ਅਨੁਸਾਰ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਏ ਜਾਂਦੇ ਰਹਿਣਗੇ। ਖ਼ੂਨ ਇਕੱਤਰ ਕਰਨ ਦੀ ਸੇਵਾ ਵਿਚ ਡਾ. ਮਨੀਸ਼, ਟੈਕਨੀਸ਼ੀਅਨ ਰੰਜੂ ਗਿਰਧਰ ਤੇ ਰਜਨੀਸ਼ ਚਲਾਣਾ, ਕੌਂਸਲਰ ਰਾਜ ਸਿੰਘ, ਵਾਰਡ ਅਟੈਂਡੈਂਟ ਰਣਜੀਤ, ਗਿਰਧਾਰੀ ਸਿਲਗ ਅਤੇ ਗੌਰਵ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਵਿਚ ਪਹੁੰਚੇ ਸਾਰੇ ਖ਼ੂਨ ਦਾਨੀਆਂ ਨੂੰ ਸਰਟੀਫਿਕੇਟ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਮੈਂਬਰ ਸੰਦੀਪ ਸਚਦੇਵਾ, ਅਸ਼ੋਕ ਕਟਾਰੀਆ, ਰਾਜੀਵ ਕੁੱਕੜ, ਅਜੇ ਧੀਂਗੜਾ, ਪਵਨ ਬੱਬਰ, ਰਮੇਸ਼ ਕੁਮਾਰ, ਅਸ਼ੋਕ ਜਾਂਗਿੜ, ਬੰਟੀ ਬਾਵਾ, ਪ੍ਰਦੀਪ ਗੁਪਤਾ, ਰਾਜੀਵ ਕੁਕਰੇਜਾ, ਸੁਮਨ ਕੁੱਕੜ, ਸਮਰੱਥ ਦੇਵ, ਨੀਲਮ ਸਚਦੇਵਾ, ਰਾਧਾ ਵਰਮਾ, ਜੋਤੀ ਮੱਕੜ, ਆਸ਼ਾ ਡੋਡਾ ਅਤੇ ਕੰਵਲ ਲੂਣਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।