24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਟਵਾਰੀਆਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਤਹਿਸੀਲ ਪੱਧਰੀ ਧਰਨਾ

ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ‘ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ’ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਪਟਵਾਰ ਵਰਕ ਸਟੇਸ਼ਨ ਫ਼ਾਜ਼ਿਲਕਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਫ਼ਾਜ਼ਿਲਕਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੰਦੇ ਹੋਏ ਰੈਵੀਨਿਊ ਪਟਵਾਰ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ 24-09-2026
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ‘ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ’ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਪਟਵਾਰ ਵਰਕ ਸਟੇਸ਼ਨ ਫ਼ਾਜ਼ਿਲਕਾ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਤਹਿਸੀਲ ਪੱਧਰੀ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਸਟੇਟ ਕੇਡਰ ਰੱਦ ਕਰਨਾ, ਮੁਲਾਜ਼ਮ ਵਿਰੋਧੀ ਪੱਤਰ 17-07-2020 ਨੂੰ ਰੱਦ ਕਰਨਾ, ਪਟਵਾਰੀ ਕੇਡਰ ਦੀਆਂ ਅਸਾਮੀਆਂ ਨੂੰ ਦੁਬਾਰਾ 47/6 ਅਨੁਸਾਰ ਬਹਾਲ ਕਰਨਾ ਅਤੇ ਵਧਦੀ ਆਬਾਦੀ ਨੂੰ ਦੇਖਦਿਆਂ ਪਟਵਾਰੀਆਂ ਦੀਆਂ ਪੋਸਟਾਂ ਵਿਚ ਵਾਧਾ ਕਰਨਾ ਸ਼ਾਮਲ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਘਰਸ਼ ਦੌਰਾਨ ਜੇਕਰ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪਟਵਾਰੀਆਂ ਤੋਂ ਇਲਾਵਾ ਕਾਨੂੰਗੋ ਤੇ ਨਾਇਬ ਤਹਿਸੀਲਦਾਰਾਂ ਨੇ ਵੀ ਧਰਨੇ ਦਾ ਸਮਰਥਨ ਕੀਤਾ। ਧਰਨੇ ਵਿਚ ਤਹਿਸੀਲ ਪ੍ਰਧਾਨ ਅਮਨਜੋਤ ਸਿੰਘ, ਜਨਰਲ ਸਕੱਤਰ ਤਾਰੀਕ ਗਰੋਵਰ, ਖ਼ਜ਼ਾਨਚੀ ਸੰਜੇ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਬਲਰਾਜ ਸਿੰਘ, ਪੂਰਵ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਕੰਬੋਜ, ਪੂਰਵ ਜ਼ਿਲ੍ਹਾ ਪ੍ਰਧਾਨ ਇੰਦਰ ਮੋਹਨ ਪਟਵਾਰੀ, ਸੇਵਾ-ਮੁਕਤ ਪਟਵਾਰੀ ਕੁਲਬੀਰ ਡੋਗਰਾ, ਸੇਵਾ-ਮੁਕਤ ਪਟਵਾਰੀ ਮਨਫੂਲ ਸਿੰਘ, ਸੇਵਾ-ਮੁਕਤ ਪਟਵਾਰੀ ਪ੍ਰਦੀਪ ਗੁਪਤਾ, ਸੇਵਾ-ਮੁਕਤ ਪਟਵਾਰੀ ਰਜਿੰਦਰ ਸਿੰਘ, ਸੇਵਾ-ਮੁਕਤ ਨਾਇਬ ਤਹਿਸੀਲਦਾਰ ਰਾਮ ਕਿਸ਼ਨ, ਸੇਵਾ-ਮੁਕਤ ਕਾਨੂੰਗੋ ਪਰਮਜੀਤ ਸਿੰਘ, ਸੇਵਾ-ਮੁਕਤ ਪਟਵਾਰੀ ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ ਪਟਵਾਰੀ, ਵਿਸ਼ਨ ਕੰਬੋਜ ਪਟਵਾਰੀ, ਮਨਦੀਪ ਸੰਧੂ ਪਟਵਾਰੀ, ਅਨੀਕੇਤ ਛਾਬੜਾ ਪਟਵਾਰੀ ਅਤੇ ਨੀਰਜ ਨਾਰੰਗ ਪਟਵਾਰੀ ਸਮੇਤ ਹੋਰ ਵੀ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾ-ਮੈਡੀਕਲ ਤੇ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਵਲੋਂ ਸਮੂਹ ਦਫ਼ਤਰੀ ਸਟਾਫ਼ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਸ ਕੂ ਲ ਵਿਚੋਂ ਸਾਮਾਨ ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।