ਸ਼ਹੀਦੀ ਸਮਾਰਕ ਆਸਿਫ਼ਵਾਲਾ ਵਿਖੇ ਸਮਰਪਿਤ ਸੇਵਾਵਾਂ ਲਈ ਫ਼ੌਜੀ ਅਧਿਕਾਰੀ ਸਨਮਾਨਿਤ
ਫ਼ਾਜ਼ਿਲਕਾ, 18 ਸਤੰਬਰ (ਦਵਿੰਦਰ ਪਾਲ ਸਿੰਘ)- 1971 ਦੇ ਭਾਰਤ-ਪਾਕਿ ਯੁੱਧ ਦੇ 232 ਸ਼ਹੀਦ ਜਵਾਨਾਂ ਦੀ ਯਾਦ ਵਿਚ ਸਰਹੱਦੀ ਪਿੰਡ ਆਸਿਫ਼ਵਾਲਾ ਵਿਖੇ ਬਣੇ ਸ਼ਹੀਦੀ ਸਮਾਰਕ ’ਚ ਸਮਰਪਿਤ ਸੇਵਾਵਾਂ ਦੇਣ ਵਾਲੇ ਫ਼ੌਜੀ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ 54 ਸਾਲਾਂ ਤੋਂ ‘ਸ਼ਹੀਦਾਂ ਦੀ ਸਮਾਧ ਕਮੇਟੀ’ ਵਲੋਂ ਫ਼ੌਜ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਸਮਾਰਕ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਅਜੀਤ ਡੈਸਕ
19-09-2026