13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਧੋਬੀ ਘਾਟ ਪਾਰਕ ਦੀ ਬਦਲੀ ਨੁਹਾਰ, ‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਚਲਾਈ ਸਫ਼ਾਈ ਮੁਹਿੰਮ

ਅਬੋਹਰ, 12 ਸਤੰਬਰ (ਵਿਵੇਕ ਹੂੜੀਆ)- ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਸ਼ਹਿਰ ਨੂੰ ਸੁੰਦਰ, ਸਾਫ਼-ਸੁਥਰਾ ਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਅੱਜ ਸੂਰਜ ਨਗਰੀ ਸਥਿਤ ਧੋਬੀ ਘਾਟ ਪਾਰਕ ਵਿਖੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਐੱਸ.

ਅਬੋਹਰ ਦੇ ਸੂਰਜ ਨਗਰੀ ਸਥਿਤ ਧੋਬੀ ਘਾਟ ਪਾਰਕ ਵਿਖੇ ‘ਆਪਣਾ ਅਬੋਹਰ ਆਪਣੀ ਆਭਾ’ ਮੁਹਿੰਮ ਤਹਿਤ ਸਫ਼ਾਈ ਸੇਵਾਵਾਂ ਨਿਭਾਉਂਦੇ ਹੋਏ ਵਿਧਾਇਕ ਸੰਦੀਪ ਜਾਖੜ। ਅਜੀਤ ਤਸਵੀਰ 13-09-2026
ਅਬੋਹਰ, 12 ਸਤੰਬਰ (ਵਿਵੇਕ ਹੂੜੀਆ)- ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਸ਼ਹਿਰ ਨੂੰ ਸੁੰਦਰ, ਸਾਫ਼-ਸੁਥਰਾ ਤੇ ਹਰਾ-ਭਰਾ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ‘ਆਪਣਾ ਅਬੋਹਰ, ਆਪਣੀ ਆਭਾ’ ਮੁਹਿੰਮ ਤਹਿਤ ਅੱਜ ਸੂਰਜ ਨਗਰੀ ਸਥਿਤ ਧੋਬੀ ਘਾਟ ਪਾਰਕ ਵਿਖੇ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਐੱਸ.ਜੇ.ਟੀਮ ਦੇ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਸ਼੍ਰਮਦਾਨ ਕੀਤਾ। ਸਥਾਨਕ ਲੋਕਾਂ ਤੇ ਟੀਮ ਮੈਂਬਰਾਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਤੱਕ ਇਹ ਪਾਰਕ ਬੇਹੱਦ ਬਦਹਾਲ ਸਥਿਤੀ ਵਿਚ ਸੀ ਤੇ ਲੋਕ ਇੱਥੇ ਕੂੜਾ ਸੁੱਟਦੇ ਸਨ। ਐੱਸ.ਜੇ. ਟੀਮ ਨੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ 8 ਹਫ਼ਤੇ ਮਿਹਨਤ ਕਰਕੇ ਲਗਭਗ 200 ਟਰਾਲੀਆਂ ਮਿੱਟੀ ਪੁਆ ਕੇ ਇਸ ਨੂੰ ਪੱਧਰਾ ਕੀਤਾ। ਹੁਣ ਇੱਥੇ ਸੁੰਦਰ ਬੂਟੇ, ਸੈਰ ਕਰਨ ਲਈ ਰਸਤਾ ਤੇ ਬੱਚਿਆਂ ਲਈ ਝੂਲੇ ਲਗਾਏ ਗਏ ਹਨ ਜਿਸ ਨਾਲ ਇਹ ਥਾਂ ਹੁਣ ਸੈਰ ਤੇ ਮਨੋਰੰਜਨ ਦਾ ਕੇਂਦਰ ਬਣ ਚੁੱਕੀ ਹੈ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ‘ਆਪਣਾ ਅਬੋਹਰ, ਆਪਣੀ ਆਭਾ’ ਸਿਰਫ਼ ਇੱਕ ਅਭਿਆਨ ਨਹੀਂ, ਬਲਕਿ ਸ਼ਹਿਰ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਜਨਪ੍ਰਤੀਨਿਧ ਤੇ ਆਮ ਜਨਤਾ ਮਿਲ ਕੇ ਹੰਭਲਾ ਮਾਰਦੇ ਹਨ ਤਾਂ ਵੱਡੇ ਤੋਂ ਵੱਡਾ ਬਦਲਾਅ ਸੰਭਵ ਹੋ ਜਾਂਦਾ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਆਪ੍ਰੇਸ਼ਨ ‘ਪ੍ਰਹਾਰ’ ਤਹਿਤ ਫ਼ਾਜ਼ਿਲਕਾ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਚਲਾਈ ਜਾਂਚ ਮੁਹਿੰਮ ਅਗਲੀ ਖ਼ਬਰ ਆਸ ਨਿਵਾਸ ਆਸ਼ਰਮ ਟੀਹਰਾ ਵਿਖੇ ਗੁੱਜਰ ਵੈੱਲਫੇਅਰ ਗਰੁੱਪ ਨੇ ਕੀਤੀ ਸ਼ੈੱਡ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।