12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਮੁਰਾਦ ਵਾਲਾ ਦਲ ਸਿੰਘ ਦੀ ਪੰਚਾਇਤ ਨੇ ਨੌਜਵਾਨਾਂ ਨੂੰ ਵੰਡੀਆਂ ਖੇਡ ਕਿੱਟਾਂ

ਮੰਡੀ ਅਰਨੀਵਾਲਾ, 10 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਵਤਨ ਪੰਜਾਬ ਦੀਆਂ ਦਾ ਕੀਤਾ ਆਗਾਜ਼ ਹੇਠਲੇ ਪੱਧਰ ’ਤੇ ਰੰਗ ਦਿਖਾਉਣ ਲੱਗਾ ਹੈ। ਹੁਣ ਵੱਡੀ ਉਮਰ ਦੇ ਵਿਅਕਤੀ ਵੀ ਖੇਡਾਂ ਦੇ ਨਾਲ ਜੁੜਨ ਲੱਗੇ।

ਅਜੀਤ ਡੈਸਕ 11-09-2026
ਮੰਡੀ ਅਰਨੀਵਾਲਾ, 10 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਵਤਨ ਪੰਜਾਬ ਦੀਆਂ ਦਾ ਕੀਤਾ ਆਗਾਜ਼ ਹੇਠਲੇ ਪੱਧਰ ’ਤੇ ਰੰਗ ਦਿਖਾਉਣ ਲੱਗਾ ਹੈ। ਹੁਣ ਵੱਡੀ ਉਮਰ ਦੇ ਵਿਅਕਤੀ ਵੀ ਖੇਡਾਂ ਦੇ ਨਾਲ ਜੁੜਨ ਲੱਗੇ। ਇਸੇ ਤਰ੍ਹਾਂ ਨਵੀਂ ਪੀੜੀ ਵੀ ਖੇਡਾਂ ਦੇ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ। ਪਿੰਡ ਮੁਰਾਦ ਵਾਲਾ ਦਲ ਸਿੰਘ ਦੀ ਪੰਚਾਇਤ ਵਲੋਂ ਪਿੰਡ ਦੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਖਿਡਾਰੀਆਂ ਤੱਕ ਨੂੰ ਖੇਡ ਕਿੱਟਾਂ ਵੱਡੀਆਂ ਗਈਆਂ। ਪੰਚਾਇਤ ਦੇ ਵਲੋਂ ਫੁੱਟਬਾਲ, ਵਾਲੀਬਾਲ ਤੇ ਕ੍ਰਿਕਟ ਟੀਮਾਂ ਨੂੰ ਖੇਡ ਕਿੱਟ ਵੰਡੀ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਨੌਜਵਾਨਾਂ ਨੇ ਪੰਚਾਇਤ ਦਾ ਧੰਨਵਾਦ ਕੀਤਾ ਤੇ ਪੰਚਾਇਤ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਪੰਚਾਇਤ ਵਲੋਂ ਅਧਿਕਾਰਤ ਪੰਚ ਭੁਪਿੰਦਰ ਕੌਰ, ਪੰਚ ਸ਼ਮਿੰਦਰ ਕੌਰ, ਪੰਚ ਮੰਜੂ ਰਾਣੀ, ਪੰਚ ਵਿਕਰਮਜੀਤ ਸਿੰਘ, ਨਿਸ਼ਾਨ ਸਿੰਘ , ਗੁਰਚਰਨ ਸਿੰਘ ਵਲੋਂ ਨੌਜਵਾਨਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ। ਇਸ ਮੌਕੇ ਸ਼ਰਨਪਾਲ ਖੁਰਾਨਾ, ਲਖਵਿੰਦਰ ਸਿੰਘ ਫ਼ੌਜੀ, ਰਮਨ ਸਿੰਘ ਧੀਮਾਨ, ਸੁੱਖ ਬਹਾਰ ਸਿੰਘ, ਸੋਨੀ ਢਿੱਲੋਂ , ਕਿਰਨਦੀਪ ਸਿੰਘ, ਸੁਖਦੀਪ ਸੁੱਖਾ, ਫ਼ਤਿਹ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਦਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।