09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਰਕਾਰੀ ਕੰਨਿਆ ਸਕੂਲ ’ਚ ’ਸਾਇੰਸ ਔਨ ਵਹੀਲਜ਼’ ਪ੍ਰੋਗਰਾਮ ਆਯੋਜਿਤ

ਜਲਾਲਾਬਾਦ, 8 ਸਤੰਬਰ (ਕਰਨ ਚੁਚਰਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ‘ਸਾਇੰਸ ਔਨ ਵਹੀਲਜ਼-ਸਥਾਨਕ ਤੋਂ ਗਲੋਬਲ’ ਪ੍ਰੋਗਰਾਮ ਤਹਿਤ ਮੋਬਾਈਲ ਵਿਗਿਆਨ ਟੀਮ ਦੁਆਰਾ ਵਿਸ਼ੇਸ਼ ਦੌਰਾ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਮਿੱਤ ਗਗਨੇਜਾ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਵਿਗਿਆਨਕ ਟੀਮ ਨੇ ਵਿਦਿਆਰਥਣਾਂ ਨੂੰ ਰੋਬੋਟਿਕਸ, ਪੁਲਾੜ ਤਕਨਾਲੋਜੀ ਅਤੇ ਟਿਕਾਊ ਵਿਕਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਅਜੀਤ ਡੈਸਕ 09-09-2026
ਜਲਾਲਾਬਾਦ, 8 ਸਤੰਬਰ (ਕਰਨ ਚੁਚਰਾ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ‘ਸਾਇੰਸ ਔਨ ਵਹੀਲਜ਼-ਸਥਾਨਕ ਤੋਂ ਗਲੋਬਲ’ ਪ੍ਰੋਗਰਾਮ ਤਹਿਤ ਮੋਬਾਈਲ ਵਿਗਿਆਨ ਟੀਮ ਦੁਆਰਾ ਵਿਸ਼ੇਸ਼ ਦੌਰਾ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਮਿੱਤ ਗਗਨੇਜਾ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋਗਰਾਮ ’ਚ ਵਿਗਿਆਨਕ ਟੀਮ ਨੇ ਵਿਦਿਆਰਥਣਾਂ ਨੂੰ ਰੋਬੋਟਿਕਸ, ਪੁਲਾੜ ਤਕਨਾਲੋਜੀ ਅਤੇ ਟਿਕਾਊ ਵਿਕਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਵਿਦਿਆਰਥਣਾਂ ਨੇ ਵੱਖ-ਵੱਖ ਮਾਡਲਾਂ ਅਤੇ ਪ੍ਰਯੋਗਾਂ ਵਿਚ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਅਮਿੱਤ ਗਗਨੇਜਾ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਤਕਨੀਕੀ ਗਿਆਨ ਦੇਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ । ਇਸ ਮੌਕੇ ਲੈਕਚਰਾਰ ਨਿਰਮਲ ਰਾਣੀ, ਰਚਨਾ ਲੂਣਾ, ਸ਼ਿਖਾ ਨਾਗਪਾਲ, ਨੀਲਮ ਬਾਲਾ, ਨੋਡਲ ਇੰਚਾਰਜ ਸਿਮਰਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ ।
ਪਿਛਲੀ ਖ਼ਬਰ ਵਿਧਾਇਕ ਸੰਦੀਪ ਜਾਖੜ ਨੇ ਆਈ.ਸੀ.ਏ.ਆਰ.-ਸਿਫੈੱਟ ਅਤੇ ਕੇ.ਵੀ.ਕੇ. ਫ਼ਾਜ਼ਿਲਕਾ ਦੀਆਂ ਗਤੀਵਿਧੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਰੈਲੀ ਦੇ ਸੰਬੰਧ ’ਚ ਜੈਸਰਤ ਸਿੰਘ ਸੰਧੂ ਨੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।