09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐੱਸ.ਕੇ.ਐੱਮ.ਵਲੋਂ ਚੰਡੀਗੜ੍ਹ ਮੋਰਚਾ ਜਿੱਤ ਕੇ ਆਏ ਕਿਸਾਨ ਆਗੂਆਂ ਦਾ ਨਿੱਘਾ ਸਵਾਗਤ

ਜਲਾਲਾਬਾਦ, 8 ਸਤੰਬਰ (ਕਰਨ ਚੁਚਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ’ਚ ਲਗਾਏ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਪਰਤੇ ਕਿਸਾਨ ਆਗੂਆਂ ਦਾ ਮਾਹਮੂ ਜੋਈਆਂ ਬੱਸ ਸਟੈਂਡ ’ਤੇ ਵੱਡੀ ਗਿਣਤੀ ਕਿਸਾਨਾਂ ਅਤੇ ਵਰਕਰਾਂ ਵਲੋਂ ਇਨਕਲਾਬੀ ਜੋਸ਼ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਰਚੇ ਵਿਚ ਫ਼ਾਜ਼ਿਲਕਾ ਤੋਂ ਸ਼ਾਮਿਲ ਹੋਏ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ, ਕਾਮਰੇਡ ਕ੍ਰਿਸ਼ਨ ਧਰਮੂਵਾਲਾ, ਰਾਜਵਿੰਦਰ ਨਿਓਲਾ, ਜਸਬੀਰ ਸਿੰਘ ਅਤੇ ਅਜੀਤ ਸਿੰਘ ਦਾ ਫ਼ੁਲ ਮਾਲਾਵਾਂ ਨਾਲ ਸਨਮਾਨ ਕੀਤਾ ਗਿਆ।

ਅਜੀਤ ਡੈਸਕ 09-09-2026
ਜਲਾਲਾਬਾਦ, 8 ਸਤੰਬਰ (ਕਰਨ ਚੁਚਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ’ਚ ਲਗਾਏ ਮੋਰਚੇ ਦੀ ਇਤਿਹਾਸਕ ਜਿੱਤ ਤੋਂ ਬਾਅਦ ਪਰਤੇ ਕਿਸਾਨ ਆਗੂਆਂ ਦਾ ਮਾਹਮੂ ਜੋਈਆਂ ਬੱਸ ਸਟੈਂਡ ’ਤੇ ਵੱਡੀ ਗਿਣਤੀ ਕਿਸਾਨਾਂ ਅਤੇ ਵਰਕਰਾਂ ਵਲੋਂ ਇਨਕਲਾਬੀ ਜੋਸ਼ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਰਚੇ ਵਿਚ ਫ਼ਾਜ਼ਿਲਕਾ ਤੋਂ ਸ਼ਾਮਿਲ ਹੋਏ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ, ਕਾਮਰੇਡ ਕ੍ਰਿਸ਼ਨ ਧਰਮੂਵਾਲਾ, ਰਾਜਵਿੰਦਰ ਨਿਓਲਾ, ਜਸਬੀਰ ਸਿੰਘ ਅਤੇ ਅਜੀਤ ਸਿੰਘ ਦਾ ਫ਼ੁਲ ਮਾਲਾਵਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਅਤੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਵਿਸ਼ੇਸ਼ ਇਜਲਾਸ ਬੁਲਾ ਕੇ ਮਤਾ ਪਾਸ ਕਰਨ ਦਾ ਵਿਸ਼ਵਾਸ ਦਿਵਾਉਣਾ ਲੋਕ ਏਕਤਾ ਦੀ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਹਾਕਮਾਂ ਨੂੰ ਕਿਸਾਨ-ਮਜ਼ਦੂਰ ਏਕਤਾ ਅੱਗੇ ਝੁਕਣਾ ਪਿਆ ਹੈ ਅਤੇ ਕਿਸਾਨ-ਲੋਕ ਮਾਰੂ ਨੀਤੀਆਂ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਾਮਰੇਡ ਹੰਸ ਰਾਜ ਗੋਲਡਨ, ਐਡਵੋਕੇਟ ਪਰਮਜੀਤ ਢਾਬਾਂ, ਰਮਨ ਧਰਮੂਵਾਲਾ, ਰਮੇਸ਼ ਪੀਰ ਮੁਹੰਮਦ ਸਮੇਤ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਬਚਾਓ ਰੈਲੀ ਦੇ ਸੰਬੰਧ ’ਚ ਜੈਸਰਤ ਸਿੰਘ ਸੰਧੂ ਨੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰ... ਅਗਲੀ ਖ਼ਬਰ ਪੂਜਾ ਰਾਣੀ ਦਾ ਭਾਰਤ ਵਿਕਾਸ ਪਰਿਸ਼ਦ ਵਲੋਂ ਸਨਮਾਨ ਆਰਿਅਨ ਦਹੂਜਾ ਨੂੰ ਮਿਲਿਆ ‘ਬੈੱਸਟ ਟੀਚਰ ਐਵਾਰਡ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।