28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ - ਵਟਾਂਦਰਾ ਕੀਤਾ

ਬਟਾਲਾ, 27 ਨਵੰਬਰ (ਸਤਿੰਦਰ ਸਿੰਘ)- ਸੀ. ਪੀ.

ਅਜੀਤ ਡੈਸਕ 28-11-2026
ਬਟਾਲਾ, 27 ਨਵੰਬਰ (ਸਤਿੰਦਰ ਸਿੰਘ)- ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਨੇ ਆਪਣੀ ਪੰਜਾਬ ਸੂਬਾ ਕਮੇਟੀ ਦੀ ਆਨਲਾਈਨ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਦੀ 2027 ਦੀ ਚੋਣ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਲਿਬਰੇਸ਼ਨ ਆਗੂ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਕਿ ਪੰਜਾਬ ਵਿਚ ਇੰਡੀਆ ਗੱਠਜੋੜ ਨਾਲ ਸੰਬੰਧਿਤ ਖੱਬੀਆਂ ਧਿਰਾਂ ਵਜੋਂ ਸੀ.ਪੀ.ਆਈ., ਸੀ.ਪੀ.ਐਮ. ਅਤੇ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਸਰਗਰਮ ਰਾਜਨੀਤੀ ਵਿਚ ਵਿਚਰੀਆਂ ਆ ਰਹੀਆ ਹਨ। ਇਸ ਤੋਂ ਬਿਨਾਂ ਪੰਜਾਬ ਦੀ ਇਕ ਹੋਰ ਵੱਡੀ ਕਾਮਨਿਸਟ ਧਿਰ ਆਰ.ਐਮ.ਪੀ.ਆਈ. ਵੀ ਲਿਬਰੇਸ਼ਨ ਨਾਲ ਸਾਂਝੇ ਸੰਘਰਸ਼ ਦੀ ਹਿੱਸੇਦਾਰ ਹੈ, ਜੇਕਰ ਕਾਂਗਰਸ ਦੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਪੰਜਾਬ ਵਿਚ ਆਪਣੀ ਸਰਕਾਰ ਬਣਾਉਣੀ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬ ਦੀਆਂ ਸਾਰੀਆਂ ਖਬੀਆਂ ਧਿਰਾਂ ਨੂੰ ਨਾਲ ਲੈ ਕਿ ਚੱਲਣ ਦੀ ਲੋੜ ਹੈ। ਬਖਤਪੁਰਾ ਨੇ ਕਿਹਾ ਕਿ ਜੇਕਰ ਕਾਂਗਰਸ ਇਕੱਲੇ ਚੱਲਣ ਦੀ ਗਲਤੀ ਕਰਦੀ ਹੈ ਤਾਂ ਉਸ ਨੂੰ ਹਰਿਆਣੇ ਦੀ ਤਰ੍ਹਾਂ ਪੰਜਾਬ ਵਿਚ ਹਾਰ ਦਾ ਇਤਿਹਾਸ ਦੁਹਰਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਪਿਛਲੀ ਖ਼ਬਰ ਮੋਦੀ ਸਰਕਾਰ ਦੀਆਂ ਨੀਤੀਆਂ ਕਰਕੇ ਪੰਜਾਬ ’ਚ ਹੋਵੇਗਾ ਬਦਲਾਅ - ਡਾ: ਰਿਤੂ ਕੁੰਡਲ ਅਗਲੀ ਖ਼ਬਰ ਗੁਰਦੁਆਰਾ ਬੁਰਜ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।