ਪਿੰਡ ਹਰਪੁਰਾ ’ਚ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਉਦਘਾਟਨ
ਊਧਨਵਾਲ, 27 ਨਵੰਬਰ (ਪਰਗਟ ਸਿੰਘ)- ਪਿੰਡ ਹਰਪੁਰਾ ਵਿਖੇ 28 ਲੱਖ ਦੀ ਲਾਗਤ ਨਾਲ ਡਿਸਪੈਂਸਰੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਰਪੰਚ ਮਨਦੀਪ ਸਿੰਘ ਹਰਪੁਰਾ ਤੇ ਮੁਹਤਬਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪਿੰਡ ਹਰਪੁਰਾ ਡਿਸਪੈਂਸਰੀ ਨਵੀਂ ਇਮਾਰਤ ਦੀ ਚਿਰੋਕਣੀ ਮੰਗ ਨੂੰ ਮਾਨ ਸਰਕਾਰ ਨੇ ਪੂਰਾ ਕਰ ਕੇ ਤੁਹਾਡੇ ਹਵਾਲੇ ਕਰ ਦਿੱਤੀ ਹੈ।
ਊਧਨਵਾਲ, 27 ਨਵੰਬਰ (ਪਰਗਟ ਸਿੰਘ)- ਪਿੰਡ ਹਰਪੁਰਾ ਵਿਖੇ 28 ਲੱਖ ਦੀ ਲਾਗਤ ਨਾਲ ਡਿਸਪੈਂਸਰੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਰਪੰਚ ਮਨਦੀਪ ਸਿੰਘ ਹਰਪੁਰਾ ਤੇ ਮੁਹਤਬਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪਿੰਡ ਹਰਪੁਰਾ ਡਿਸਪੈਂਸਰੀ ਨਵੀਂ ਇਮਾਰਤ ਦੀ ਚਿਰੋਕਣੀ ਮੰਗ ਨੂੰ ਮਾਨ ਸਰਕਾਰ ਨੇ ਪੂਰਾ ਕਰ ਕੇ ਤੁਹਾਡੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੋ ਵਾਅਦੇ ਮਾਨ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ, ਉਹ ਸਾਰੇ ਪੂਰੇ ਕਰ ਦਿੱਤੇ ਹਨ। ਸਰਪੰਚ ਮਨਦੀਪ ਸਿੰਘ ਹਰਪੁਰਾ ਵਲੋਂ ਸ: ਬਲਵਿੰਦਰ ਸਿੰਘ ਲਾਡੀ ਦਾ ਪਿੰਡ ਆਉਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਮਨਦੀਪ ਸਿੰਘ, ਐਸ.ਐਮ.ਓ. ਹੇਮ ਲਤਾ, ਫਾਰਮਾਸਿਸਟ ਨਵਦੀਪ ਸਿੰਘ, ਮਨਜੋਤ ਕੌਰ, ਦਲੀਪ ਰਾਜ, ਹਰਲਵਲੀਨ ਕੌਰ ਸੀ.ਐੱਚ.ਓ., ਮਲਕੀਤ ਕੌਰ ਏ.ਐਨ.ਐਮ., ਪ੍ਰਭਜੋਤ ਕੌਰ, ਅਮਰਿੰਦਰ ਸਿੰਘ, ਸੁੱਚਾ ਸਿੰਘ ਹੈਲਥ ਵਰਕਰ, ਹਰਪ੍ਰੀਤ ਕੌਰ ਤੋਂ ਇਲਾਵਾ ਸੂਬਾ ਸਿੰਘ ਖਹਿਰਾ, ਬਲਾਕ ਪ੍ਰਧਾਨ ਸਿਕੰਦਰ ਸਿੰਘ, ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਦਵਿੰਦਰ ਸਿੰਘ ਧੀਰਾ, ਕੁਲਵੰਤ ਸਿੰਘ ਮੈਂਬਰ, ਹਰਬੰਸ ਸਿੰਘ, ਜਗਬੀਰ ਸਿੰਘ ਮੈਂਬਰ, ਕੁਲਤਾਰ ਸਿੰਘ ਮੈਬਰ, ਹਰਕ੍ਰਿਸ਼ਨ ਸਿੰਘ, ਨਿਰਵੈਲ ਸਿੰਘ, ਬਿਕਰਮਜੀਤ ਸਿੰਘ, ਜਗਦੇਵ ਸਿੰਘ ਨੰਬਰਦਾਰ, ਸੁੱਚਾ ਸਿੰਘ, ਜਸਵੰਤ ਸਿੰਘ, ਪਲਵਿੰਦਰ ਸਿੰਘ ਚੀਮਾ, ਪੀ.ਏ. ਡਿੰਪਲ ਸਿੱਧੂ ਆਦਿ ਹਾਜ਼ਰ ਸਨ।