28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਢਾਈ ਕਿੱਲੋ ਹੈਰੋਇਨ ਸਮੇਤ 3 ਨੌਜਵਾਨ ਗ੍ਰਿਫਤਾਰ 2 ਮੋਟਰਸਾਈਕਲ, 2 ਪਿਸਤੌਲ, ਕਾਰਤੂਸ ਤੇ ਡਰੱਗ ਮਨੀ ਬਰਾਮਦ

ਬਟਾਲਾ, 27 ਨਵੰਬਰ (ਰਾਕੇਸ਼ ਰੇਖੀ) - ਪੁਲਿਸ ਨੇ 3 ਲੋਕਾਂ ਨੂੰ ਕਾਬੂ ਕਰ ਕੇ 2508 ਗ੍ਰਾਮ ਹੈਰੋਇਨ, ਪਿਸਤੌਲ, ਕਾਰਤੂਸ, ਡਰੱਗ ਮਨੀ ਤੇ 2 ਮੋਟਰਸਾਈਕਲ ਬਰਾਮਦ ਕੀਤੇ। ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸ.

ਅਜੀਤ ਡੈਸਕ 28-11-2026
ਬਟਾਲਾ, 27 ਨਵੰਬਰ (ਰਾਕੇਸ਼ ਰੇਖੀ) - ਪੁਲਿਸ ਨੇ 3 ਲੋਕਾਂ ਨੂੰ ਕਾਬੂ ਕਰ ਕੇ 2508 ਗ੍ਰਾਮ ਹੈਰੋਇਨ, ਪਿਸਤੌਲ, ਕਾਰਤੂਸ, ਡਰੱਗ ਮਨੀ ਤੇ 2 ਮੋਟਰਸਾਈਕਲ ਬਰਾਮਦ ਕੀਤੇ। ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸ.ਐਚ.ਓ. ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਕਰਮਚਾਰੀਆਂ ਨਾਲ ਜਦੋਂ ਧਿਆਨਪੁਰ ਤੋਂ ਕਾਲਾ ਅਫਗਾਨਾ ਰੋਡ ’ਤੇ ਜਾ ਰਹੇ ਸਨ ਤਾਂ 2 ਮੋਟਰਸਾਈਕਲਾਂ ’ਤੇ ਆ ਰਹੇ 3 ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਸਕੇ। ਸ਼ੱਕ ਹੋਣ ’ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਤੋਂ ਭਾਰੀ ਮਾਤਰਾ ’ਚ ਹੈਰੋਇਨ ਬਰਾਮਦ ਹੋਈ। ਇਸ ਦੀ ਸੂਚਨਾ ਤੁਰੰਤ ਡੀ.ਐਸ.ਪੀ. ਡੇਰਾ ਬਾਬਾ ਨਾਨਕ ਦਵਿੰਦਰ ਸਿੰਘ ਨੂੰ ਦਿੱਤੀ। ਦੋਸ਼ੀਆਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਰਣਜੀਤ ਸਿੰਘ ਵਾਸੀ ਚੰਦੂਸੂਜਾ, ਕਰਨਦੀਪ ਸਿੰਘ ਉਰਫ ਬਿੱਲੂ ਪੁੱਤਰ ਨਿਰਮਲ ਸਿੰਘ ਵਾਸੀ ਸ਼ਾਹਪੁਰ ਗੁਰਾਇਆ ਅਤੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਤਰਸੇਮ ਸਿੰਘ ਵਾਸੀ ਗੋਲਾ ਢੋਲਾ ਦੇ ਤੌਰ ’ਤੇ ਕੀਤੀ ਗਈ। ਉਨ੍ਹਾਂ ਦੀ ਤਲਾਸ਼ੀ ਲਈ ਜਾਣ ’ਤੇ ਅੰਮ੍ਰਿਤ ਕੋਲੋਂ 523 ਗ੍ਰਾਮ ਹੈਰੋਇਨ, 2 ਮੋਬਾਇਲ ਫੋਨ, ਬੁਲੇਟ ਮੋਟਰਸਾਈਕਲ, ਕਰਨਦੀਪ ਕੋਲੋਂ 1466 ਗ੍ਰਾਮ ਹੈਰੋਇਨ, 30 ਬੋਰ ਦਾ ਪਿਸਤੌਲ, ਮੈਗਜ਼ੀਨ, 6 ਕਾਰਤੂਸ, 4500 ਰੁਪਏ ਡਰੱਗ ਮਨੀ ਅਤੇ ਜੱਗਾ ਕੋਲੋਂ 519 ਗ੍ਰਾਮ ਹੈਰੋਇਨ, 32 ਬੋਰ ਦਾ ਪਿਸਤੌਲ, 5 ਕਾਰਤੂਸ, ਸਪਲੈਂਡਰ ਮੋਟਰਸਾਈਕਲ ਤੇ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ। ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਲੌਂਗੋਵਾਲ ’ਚ ਕੀਤੀ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਹੋਣ ’ਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਵਧਾਈਆਂ ਦਿੱਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।